Shok Samachar

Tribute Given to Mata Kaushalya Devi

ਅਸ਼ੋਕ ਟਾਂਡੀ ਦੇ ਮਾਤਾ ਸ਼੍ਰੀਮਤੀ ਕੌਸ਼ਲਿਆ ਦੇਵੀ ਨੂੰ ਦਿੱਤੀ ਗਈ ਅੰਤਿਮ ਸ਼ਰਧਾਂਜਲੀ

ਜਲੰਧਰ, 24-1-2021 (ਕ.ਕ.ਪ.) – ਕਸ਼ਯਪ ਸਮਾਜ ਦੀ ਸ਼ਾਨ, ਮਸ਼ਹੂਰ ਸ਼ਾਇਰ ਅਤੇ ਲੇਖਕ, ਕਮੈਂਟੇਟਰ, ਸਟੇਜ ਸਕੱਤਰ ਅਤੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਦੇ ਸਰਗਰਮ ਮੈਂਬਰ ਸ਼੍ਰੀ ਅਸ਼ੋਕ ਟਾਂਡੀ ਦੇ ਮਾਤਾ ਜੀ ਸ਼੍ਰੀਮਤੀ ਕੌਸ਼ਲਿਆ ਦੇਵੀ ਨੂੰ ਅੰਤਿਮ ਸ਼ਰਧਾਂਜਲੀ ਭੇਂਟ ਕੀਤੀ ਗਈ। ਮਾਤਾ ਕੌਸ਼ਲਿਆ ਦੇਵੀ 15-1-2021 ਨੂੰ ਸਵੇਰੇ ਸਰਵਗਵਾਸ ਹੋ ਗਏ ਸੀ। ਪਰਿਵਾਰ ਵੱਲੋਂ ਮੁਹੱਲਾ ਕੋਟ ਰਾਮ ਦਾਸ ਵਿਖੇ ਅਸ਼ੋਕ ਟਾਂਡੀ ਦੇ ਨਿਵਾਸ ਅਸਥਾਨ ਤੇ ਸਵੇਰੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਵਾਇਆ ਗਿਆ। ਅਰਦਾਸ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ। ਅੰਤਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸਿੰਘ ਸਭਾ ਦੇ ਹਾਲ ਵਿਖੇ ਹੋਇਆ ਜਿੱਥੇ ਬਾਬਾ ਬਲਵਿੰਦਰ ਸਿੰਘ ਅਤੇ ਗਿਆਨੀ ਕੁਲਵਿੰਦਰ ਸਿੰਘ ਨੇ ਆਪਣੀ ਕਥਾ ਨਾਲ ਸਾਰੀ ਸੰਗਤ ਨੂੰ ਨਿਹਾਲ ਕੀਤਾ।
ਇਸ ਤੋਂ ਬਾਅਦ ਮਾਤਾ ਜੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕਸ਼ਯਪ ¬ਕ੍ਰਾਂਤੀ ਦੇ ਪ੍ਰਮੁੱਖ ਸ਼੍ਰੀ ਨਰਿੰਦਰ ਕਸ਼ਯਪ ਨੇ ਸਟੇਜ ਸੰਭਾਲਦੇ ਹੋਏ ਅਸ਼ੋਕ ਟਾਂਡੀ ਵੱਲੋਂ ਕੀਤੀ ਗਈ ਮਾਂ ਦੀ ਸੇਵਾ ਬਾਰੇ ਦੱਸਿਆ ਕਿ ਬੇਸ਼ੱਕ ਟਾਂਡੀ ਨੇ ਆਪਣੀ ਮਾਂ ਦੀ ਬਹੁਤ ਸੇਵਾ ਕੀਤੀ ਹੈ ਪਰ ਉਸਦੇ ਦਿਲ ਵਿਚ ਅਜੇ ਵੀ ਮਲਾਲ ਹੈ ਕਿ ਉਹ ਮਾਂ ਦੀ ਪੂਰੀ ਸੇਵਾ ਨਹÄ ਕਰ ਸਕੇ। ਮਾਤਾ ਕੌਸ਼ਲਿਆ ਦੇਵੀ ਦਾ ਇਹ ਪਿਆਰ ਹੀ ਸੀ ਕਿ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਉਹਨਾਂ ਦੇ ਜੱਦੀ ਪਿੰਡ ਟਾਂਡੀ ਦੇ ਲਗਭਗ ਹਰ ਘਰ ਤੋਂ ਕੋਈ ਨਾ ਕੋਈ ਜੀਅ ਇਥੇ ਪਹੁੰਚਿਆ ਸੀ। ਇਸ ਮੌਕੇ ਡੀ.ਐਸ.ਪੀ. ਜਸਪਾਲ ਸਿੰਘ ਗਡਾਨੀ, ਭੁਪਿੰਦਰ ਸਿੰਘ ਭੁਲੱਥ, ਇੰਸਪੈਕਟਰ ਰੂੜ ਸਿੰਘ, ਡੀ.ਐਸ.ਪੀ. ਸੁਖਦੇਵ ਸਿੰਘ ਪੱਲਾ, ਡੀ.ਐਸ.ਪੀ. ਦਲਬੀਰ ਸਿੰਘ ਬੁੱਟਰ, ਡੀ.ਐਸ.ਪੀ. ਰਮੇਸ਼ ਭਾਰਤੀ, ਇੰਸਪੈਕਟਰ ਦਰਸ਼ਨ ਸਿੰਘ ਟਾਂਡੀ, ਸਾਬਕਾ ਸਰਪੰਚ ਕਰਨੈਲ ਸਿੰਘ, ਬਲਵਿੰਦਰ ਸਿੰਘ ਨਡਾਲੀ, ਇੰਸ. ਕੁਲਵੰਤ ਸਿੰਘ, ਥਾਣੇਦਾਰ ਜਸਵਿੰਦਰ ਸਿੰਘ, ਏ.ਐਸ.ਆਈ. ਜਤਿੰਦਰ ਸਿੰਘ, ਥਾਣੇਦਾਰ ਧਰਵਿੰਦਰ ਸਿੰਘ ਟਾਂਡੀ, ਸਰਪੰਚ ਕੁਲਦੀਪ ਸਿੰਘ, ਸਰਪੰਚ ਜਰਨੈਲ ਸਿੰਘ, ਗੁਰਦੀਪ ਸਿੰਘ ਟਾਂਡੀ, ਸਰਦਾਰਨੀ ਸਰਦਾਰ ਕੌਰ, ਨਸੀਬ ਸਿੰਘ ਟਾਂਡੀ, ਕਿਸ਼ਨ ਲਾਲ ਟਾਂਡੀ, ਦੇਸ ਰਾਜ ਟਾਂਡੀ, ਸੋਮ ਨਾਥ ਟਾਂਡੀ, ਸੁਰਿੰਦਰ ਸਿੰਘ, ਕਸਤੂਰੀ ਲਾਲ ਪੰਚ, ਚਰਨ ਸਿੰਘ ਟਾਂਡੀ, ਪ੍ਰਮੋਦ ਕਸ਼ਯਪ, ਗੁਰਮੀਤ ਚੰਦ ਤੇ ਰਿਸ਼ਤੇਦਾਰ ਅਤੇ ਮੁਹੱਲਾ ਨਿਵਾਸੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਹਨਾਂ ਤੋਂ ਅਲਾਵਾ ਕਸ਼ਯਪ ¬ਕ੍ਰਾਂਤੀ ਦੇ ਮੁੱਖ ਸੰਪਾਦਕ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਦੇ ਫਾਉਂਡਰ ਮੈਂਬਰ ਸ਼੍ਰੀ ਸੁਸ਼ੀਲ ਕਸ਼ਯਪ, ਵਿਜੇ ਕੁਮਾਰ, ਜਗਦੀਪ ਕੁਮਾਰ ਬੱਬੂ, ਜਗਦੀਸ਼ ਸਿੰਘ ਲਾਟੀ, ਰਾਜ ਕੁਮਾਰ, ਲੱਕੀ ਸੰਸੋਆ ਪਰਿਵਾਰ ਸਮੇਤ, ਰਣਜੀਤ ਸਿੰਘ ਨੂਰੀ ਅਤੇ ਲੇਡੀਜ਼ ਵਿੰਗ ਤੋਂ ਸ਼੍ਰੀਮਤੀ ਸੁਜਾਤਾ ਬਮੋਤਰਾ, ਸੁਨੀਤਾ, ਰੇਖਾ ਨੂਰੀ ਆਦਿ ਵੀ ਅਸ਼ੋਕ ਟਾਂਡੀ ਨਾਲ ਸ਼ੋਕ ਪ੍ਰਗਟ ਕਰਨ ਅਤੇ ਮਾਤਾ ਜੀ ਨੂੰ ਸ਼ਰਧਾਂਜਲੀ ਦੇਣ ਲਈ ਸ਼ਾਮਲ ਹੋਏ। ਪਿੰਡ ਟਾਂਡੀ ਦੇ ਸਮੂਹ ਨਿਵਾਸੀਆਂ ਵੱਲੋਂ ਸ਼ਰਧਾਂਜਲੀ ਦਿੰਦੇ ਹੋਏ ਸਰਪੰਚ ਕੁਲਦੀਪ ਸਿੰਘ ਨੇ ਮਾਤਾ ਕੌਸ਼ਲਿਆ ਦੇਵੀ ਬਾਰੇ ਦੱਸਿਆ ਕਿ ਸਾਰਾ ਪਿੰਡ ਉਹਨਾਂ ਨੂੰ ਤਾਈ ਦੇ ਨਾਮ ਨਾਲ ਬੁਲਾਉਂਦਾ ਹੈ। ਉਹ ਪਿੰਡ ਦੇ ਹਰ ਘਰ ਵਿਚ ਸਤਿਕਾਰਯੋਗ ਹੈ। ਕਿਸੇ ਦਾ ਵੀ ਕੰਮ ਹੋਵੇ ਮਾਤਾ ਜੀ ਨੇ ਅੱਗੇ ਹੋ ਕੇ ਕੀਤਾ ਹੈ। ਉਹਨਾਂ ਕਿਹਾ ਕਿ ਪਿੰਡ ਵਾਲਿਆਂ ਵੱਲੋਂ ਵੀ ਮਾਤਾ ਜੀ ਨੂੰ ਸ਼ਰਧਾਂਜਲੀ ਦੇਣ ਲਈ ਇਕ ਹੋਰ ਸਮਾਗਮ ਪਿੰਡ ਵਿਖੇ ਕੀਤਾ ਜਾਵੇਗਾ। ਇਸ ਮੌਕੇ ਬੋਲਦੇ ਹੋਏ ਅਸ਼ੋਕ ਟਾਂਡੀ ਇਕ ਵਾਰ ਫਿਰ ਭਾਵੁਕ ਹੋ ਗਏ ਅਤੇ ਉਹਨਾਂ ਦੇ ਕੋਲੋਂ ਬੋਲਿਆ ਨਹÄ ਜਾ ਰਿਹਾ ਸੀ। ਆਪਣੀ ਮਾਂ ਨੂੰ ਯਾਦ ਕਰਦੇ ਹੋਏ ਅਸ਼ੋਕ ਟਾਂਡੀ ਦੀਆਂ ਅੱਖਾਂ ਭਰ ਆਈਆਂ ਕਿ ਉਹ ਮਾਂ ਦੀ ਪੂਰੀ ਸੇਵਾ ਨਹÄ ਕਰ ਪਾਏ। ਅਖੀਰ ਵਿਚ ਪਰਿਵਾਰ ਵੱਲੋਂ ਵੱਡੇ ਪੁੁੱਤਰ ਕਮਾਂਡਰ ਦਰਸ਼ਨ ਲਾਲ ਨੇ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕੀਤਾ। ਅਸ਼ੋਕ ਟਾਂਡੀ ਵੱਲੋਂ ਮਾਤਾ ਦੇ ਭੋਗ ਮੌਕੇ ਸਵੇਰੇ ਚਾਹ ਪਕੌੜੇ ਅਤੇ ਦੁਪਹਿਰ ਨੂੰ ਖਾਣੇ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ।

Leave a Reply

Your email address will not be published. Required fields are marked *