ਸੁਰਜੀਤ ਸਿੰਘ ਨੇ ਕੋਰੋਨਾ ਦੌਰਾਨ ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਸਕੂਲ ਦੇ ਸਟਾਫ ਨੂੰ ਵੰਡਿਆ ਰਾਸ਼ਨ

ਲੁਧਿਆਣਾ, 2-9-2020 (ਕ.ਕ.ਪ.) – ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੁਸਾਇਟੀ ਲੁਧਿਆਣਾ ਵੱਲੋਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿਚ ਚਲਾਏ ਜਾ ਰਹੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ, ਢਿਲੋਂ ਨਗਰ ਲੁਧਿਆਣਾ ਦੇ ਪ੍ਰਧਾਨ ਸ. ਬਲਦੇਵ ਸਿੰਘ ਦੀ ਪ੍ਰੇਰਣਾ ਸਦਕਾ ਸੁਸਾਇਟੀ ਦੇ ਐਗਜ਼ਿਕਿਉਟਿਵ ਮੈਂਬਰ ਸ. ਸੁਰਜੀਤ ਸਿੰਘ ਨੇ ਕੋਰੋਨਾ ਮਹਾਮਾਰੀ ਦੌਰਾਨ ਸਕੂਲ ਦੇ ਸਟਾਫ ਨੂੰ ਰਾਸ਼ਨ ਵੰਡਿਆ। ਰਾਸ਼ਨ ਦੀ ਕਿੱਟ ਵਿਚ ਆਟਾ, ਦਾਲ, ਖੰਡ, ਤੇਲ ਅਤੇ ਮਸਾਲੇ ਸ਼ਾਮਲ ਕੀਤੇ ਗਏ। ਸ. ਸੁਰਜੀਤ ਸਿੰਘ ਵੱਲੋਂ ਰਾਸ਼ਨ ਦੀਆਂ 35 ਕਿੱਟਾਂ ਵੰਡੀਆਂ ਗਈਆਂ। ਸੁਰਜੀਤ ਸਿੰਘ ਨੇ ਇਸ ਤੋਂ ਪਹਿਲਾਂ ਵੀ ਆਪਣੇ ਇਲਾਕੇ ਵਿਚ ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ. ਸ਼੍ਰੀ ਅੰਕਿਤ ਬਾਂਸਲ ਦੇ ਸਹਿਯੋਗ ਨਾਲ ਲੋਕਡਾਉਨ ਦੌਰਾਨ ਬਹੁਤ ਸਾਰਾ ਰਾਸ਼ਨ ਵੰਡਿਆ ਸੀ।
ਸੁਸਾਇਟੀ ਵੱਲੋਂ ਮੈਂਬਰਾਂ ਨੇ ਇਸ ਸੇਵਾ ਲਈ ਸ. ਸੁਰਜੀਤ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ., ਬਲਦੇਵ ਸਿੰਘ ਦੁਸਾਂਝ, ਸੁਖਦੇਵ ਸਿੰਘ ਰਾਜ, ਬਲਦੇਵ ਸਿੰਘ ਲੋਹਾਰਾ, ਰਘਬੀਰ ਸਿੰਘ ਗਾਦੜਾ, ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ ਮੈਂਬਰ ਹਾਜਰ ਸਨ।

Open chat
Hello,
How can we help you?