ਸ਼੍ਰੀ ਅੰਕਿਤ ਬਾਂਸਲ ਨੂੰ ਸਨਮਾਨਤ ਕਰਦੇ ਹੋਏ ਸ. ਸੁਰਜੀਤ ਸਿੰਘ ਅਤੇ ਇਲਾਕਾ ਨਿਵਾਸੀ

ਅੰਕਿਤ ਬਾਂਸਲ ਦੇ ਨਾਲ ਚਾਹ ਪੀਂਦੇ ਹੋਏ ਸੁਰਜੀਤ ਸਿੰਘ, ਸਰਬਜੀਤ ਸਿੰਘ (ਹੈਪੀ)

ਸੁਰਜੀਤ ਸਿੰਘ ਬੇਦੀ ਨੇ ਮੁੱਖਮੰਤਰੀ ਦੇ ਓ.ਐਸ.ਡੀ. ਨੂੰ ਕੀਤਾ ਸਨਮਾਨਤ ਅਤੇ ਦੱਸੀਆਂ ਇਲਾਕੇ ਦੀਆਂ ਸਮੱਸਿਆਵਾਂ

ਲੁਧਿਆਣਾ, 16-8-2020 (ਕ.ਕ.ਪ.) – ਕਬੀਰ ਨਗਰ, ਵਾਰਡ ਨੰਬਰ 40 ਲੁਧਿਆਣਾ ਦੇ ਸਾਬਕਾ ਕੋਂਸਲਰ ਸ਼੍ਰੀ ਅਨਿਲ ਕੁਮਾਰ ਪੱਪੀ ਅਤੇ ਸ. ਸੁਰਜੀਤ ਸਿੰਘ ਬੇਦੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ. ਸ਼੍ਰੀ ਅੰਕਿਤ ਬਾਂਸਲ ਨੂੰ ਉਚੇਚੇ ਤੌਰ ਤੇ ਬੁਲਾ ਕੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਸਨਮਾਨਤ ਕੀਤਾ। ਸੁਰਜੀਤ ਸਿੰਘ, ਉਹਨਾਂ ਦੇ ਬੇਟੇ ਸਰਬਜੀਤ ਸਿੰਘ ਅਤੇ ਮੋਹਤਬਰ ਸੱਜਣਾਂ ਨੇ ਇਥੇ ਪਹੁੰਚਣ ਤੇ ਅੰਕਿਤ ਬਾਂਸਲ ਦਾ ਨਿੱਘਾ ਸਵਾਗਤ ਕੀਤਾ। ਉਹਨਾਂ ਨੂੰ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਸਿਰੋਪਾਓ ਅਤੇ ਸੀਰੀ ਸਾਹਿਬ ਦੇ ਨਾਲ ਸਨਮਾਨਤ ਕੀਤਾ ਗਿਆ। ਇਸ ਦੌਰਾਨ ਹੀ ਸੁਰਜੀਤ ਸਿੰਘ ਨੇ ਇਹਨਾਂ ਨੂੰ ਦੱਸਿਆ ਕਿ ਸ਼ਹਿਰ ਦੇ ਕਬੀਰ ਨਗਰ ਇਲਾਕੇ ਵਿਚ ਸੜਕਾਂ, ਪਾਣੀ ਅਤੇ ਸੀਵਰੇਜ ਦੀਆਂ ਸਮੱਸਿਆਵਾਂ ਨੂੰ ਲੈ ਕੇ ਇਲਾਕਾ ਨਿਵਾਸੀ ਪਰੇਸ਼ਾਨ ਹਨ। ਅੰਕਿਤ ਬਾਂਸਲ ਨੇ ਕਿਹਾ ਕਿ ਕੈਪਟਨ ਸਰਕਾਰ ਸਮੁੱਚੇ ਪੰਜਾਬ ਦੇ ਵਿਕਾਸ ਲਈ ਵਚਨਬੱਧ ਹੈ। ਇਲਾਕੇ ਦੇ ਕੋਂਸਲਰਾਂ ਨਾਲ ਮਿਲ ਕੇ ਸਾਰੇ ਇਲਾਕਿਆਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਉਹਨਾਂ ਇਲਾਕਾ ਵਾਸਿਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਇਸ ਇਲਾਕੇ ਦੀਆਂ ਸਮੱਸਿਆਵਾਂ ਵੀ ਹਲ ਕਰ ਦਿੱਤੀਆਂ ਜਾਣਗੀਆਂ।
ਇਸ ਮੌਕੇ ਕੋਰੋਨਾ ਕਾਰਣ ਬਹੁਤ ਜਿਆਦਾ ਇਕੱਠ ਨਹੀਂ ਸੀ, ਪਰ ਇਲਾਕੇ ਦੇ ਮੋਹਤਬਰ ਸੱਜਣ ਮੌਜਦ ਸਨ। ਸ. ਸੁਰਜੀਤ ਸਿੰਘ ਦੇ ਘਰ ਹੀ ਚਾਹ-ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ। ਚਾਹ ਪੀਣ ਦੌਰਾਨ ਹੀ ਮੁੱਖ ਮੰਤਰੀ ਦੇ ਓ.ਐਸ.ਡੀ. ਸ਼੍ਰੀ ਅੰਕਿਤ ਬਾਂਸਲ ਨੇ ਇਲਾਕੇ ਦੇ ਵਿਕਾਸ ਬਾਰੇ ਸੁਰਜੀਤ ਸਿੰਘ ਨਾਲ  ਗੱਲਬਾਤ ਕੀਤੀ ਅਤੇ ਉਹਨਾਂ ਨੂੰ ਵੀ ਪਾਰਟੀ ਵੱਲੋਂ ਅਹਿਮ ਜਿੰਮੇਵਾਰੀ ਸੰਭਾਲਣ ਲਈ ਕਿਹਾ।

Open chat
Hello,
How can we help you?