Shok Samachar

Singers, media & social families pays tribute to S. Avtar Singh Azad

ਮੀਡੀਆ, ਗੀਤਕਾਰਾਂ, ਸੰਗੀਤਕਾਰਾਂ ਅਤੇ ਸਮਾਜਿਕ ਸਾਥੀਆਂ ਨੇ ਭੇਂਟ ਕੀਤੇ ਸ. ਅਵਤਾਰ ਸਿੰਘ ਅਜ਼ਾਦ ਨੂੰ ਸ਼ਰਧ ਦੇ ਫੁੱਲ

ਵੱਖ-ਵੱਖ ਸੰਸਥਾਵਾਂ ਨੇ ਅਜ਼ਾਦ ਪਰਿਵਾਰ ਨਾਲ ਦੁੱਖ ਦੀ ਘੜੀ ਵਿਚ ਪ੍ਰਗਟ ਕੀਤਾ ਸ਼ੋਕ

ਜਲੰਧਰ, 10-12-2020 (ਕ.ਕ.ਪ.) – ਰਜਨੀ ਮੈਗਜ਼ੀਨ ਦੇ ਸੰਸਥਾਪਕ, ਅਜ਼ਾਦ ਐਂਟਰਟੇਮੈੰਟ ਦੇ ਮੋਢੀ, ਪੰਜਾਬ ਨਿਊਜ਼ ਚੈਨਲ ਦੇ ਮੁੱਖ ਸੰਪਾਦਕ, ਕਸ਼ਯਪ ਸਮਾਜ ਦੀ ਉਘੀ ਸ਼ਖਸ਼ੀਅਤ, ਮੀਡੀਆ ਜਗਤ ਦੇ ਬਾਬਾ ਬੋਹੜ ਅਖਵਾਉਣ ਵਾਲੇ ਸ. ਅਵਤਾਰ ਸਿੰਘ ਅਜ਼ਾਦ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਉਹਨਾਂ ਦੇ ਨਿਵਾਸ ਅਸਥਾਨ ਨਿਊ ਸੰਤੋਖਪੁਰਾ ਵਿਖੇ 10 ਦਿਸੰਬਰ 2020 ਨੂੰ ਸਵੇਰੇ ਪਾਏ ਗਏ। ਉਹਨਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ, ਨਿਊ ਸੰਤੋਖਪੁਰਾ ਵਿਖੇ ਦੁਪਹਿਰ 12.00 ਵਜੇ ਸ਼ੁਰੂ ਕੀਤੀ ਗਈ। ਰਸਮਈ ਕੀਰਤਨ ਤੋਂ ਉਪੰਰਤ ਅੰਤਮ ਅਰਦਾਸ ਕੀਤੀ ਗਈ। ਸ. ਅਵਤਾਰ ਸਿੰਘ ਅਜ਼ਾਦ 1 ਦਿਸੰਬਰ 2020 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸੀ।
ਸ਼ਰਧਾਂਜਲੀ – ਸ. ਅਵਤਾਰ ਸਿੰਘ ਅਜ਼ਾਦ ਨੂੰ ਅੰਤਮ ਸ਼ਰਧਾਂਜਲੀ ਦੇਣ ਲਈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਗਾਇਕ, ਸੰਗੀਤਕਾਰ, ਮੀਡੀਆ ਅਦਾਰਿਆਂ ਦੇ ਨੁਮਾਇੰਦੇ, ਵੱਖ-ਵੱਖ ਸੰਸਥਾਵਾਂ ਦੇ ਆਗੂ, ਕਸ਼ਯਪ ਸਮਾਜ ਦੇ ਸਾਥੀ, ਪਰਿਵਾਰਕ ਮੈਂਬਰ ਤੇ ਰਾਜੀਨੀਤਿਕ ਆਗੂ ਵੀ ਸ਼ਾਮਲ ਹੋਏ। ਇਸ ਮੌਕੇ ਗਾਇਕ ਰਵਾਲ ਧਾਮੀ, ਕੁਮਾਰ ਧਾਲੀਵਾਲ, ਬਲਦੇਵ ਰਾਹੀ, ਗੁਰਮਿੰਦਰ ਗੋਲਡੀ, ਦਲਵਿੰਦਰ ਦਿਆਲੁਪਰੀ, ਮੁਮਤਾਜ ਹੰਸ, ਪਰਮਜੀਤ ਹੰਸ, ਬਲਵਿੰਦਰ ਦਿਲਦਾਰ, ਸੁੱਚਾ ਰੰਗੀਲਾ, ਜਸਵਿੰਦਰ ਗੁਲਾਮ, ਤਾਜ ਨਗੀਨਾ, ਦਲਵੀਰ ਸ਼ੌਕੀ, ਇੰਦਰਜੀਤ ਸਿੰਘ, ਐਚ.ਐਸ. ਬੇਗਮਪੁਰੀ, ਮਨੋਹਰ ਧਾਲੀਵਾਲ, ਸੁਰਿੰਦਰ ਲਾਡੀ, ਗੁਰਪ੍ਰੀਤ ਢੱਟ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮੀਡੀਆ ਤੋਂ ਸੂਰਮਾ ਪੰਜਾਬ ਤੋਂ ਸ਼੍ਰੀ ਅਮਰਜੀਤ, ਵਿਸ਼ਵਾ ਮਿੱਤਰ, ਦੀਪਕ ਸੈਣੀ, ਸੋਨੂੰ ਛਾਬੜਾ, ਵਿਸ਼ਾਲ ਬਾਂਸਲ, ਵੀਕਐਂਡ ਰਿਪੋਰਟ ਤੋਂ ਪ੍ਰਦੀਪ ਵਰਮਾ, ਕਸ਼ਯਪਵ ਕ੍ਰਾਂਤੀ ਦੇ ਮੁੱਖ ਸੰਪਾਦਕ ਸ਼੍ਰੀ ਨਰਿੰਦਰ ਕਸ਼ਯਪ, ਵਿਕਾਸ ਮਲਵਾਹਾ, ਪ੍ਰਵੀਨ ਨੱਯਰ, ਹਰਭਜਨ ਵਿਰਦੀ, ਜਸਵਿੰਦਰ ਬੱਲ, ਵਿਜੇ ਸਿੱਧਮ, ਕਰਮਵੀਰ ਸਿੰਘ, ਇਕਬਾਲ ਸਿੰਘ ਉਭੀ, ਸੌਰਭ ਮਾਰੀਆ, ਆਸ਼ੀ ਈਸਪੁਰੀ ਆਦਿ ਸਾਥੀ ਸ਼ਾਮਲ ਹੋਏ। ਇਹਨਾਂ ਤੋਂ ਅਲਾਵਾ ਇਲਾਕੇ ਦੇ ਐਮ.ਐਲ.ਏ. ਸ਼੍ਰੀ ਬਾਵਾ ਹੈਨਰੀ, ਇਲਾਕੇ ਦੇ ਕੌਂਸਲਰ ਸ਼੍ਰੀ ਪਰਮਜੀਤ ਸਿੰਘ ਪੰਮਾ, ਅਵਤਾਰ ਸਿੰਘ ਕੌਂਸਲਰ, ਅਸਿਸਟੈਂਟ ਇਨਕਮ ਟੈਕਸ ਕਮਿਸ਼ਨਰ ਬਲਕਾਰ ਸਿੰਘ, ਰਾਜੇਸ਼ ਬਾਘਾ (ਵਾਈਸ ਪ੍ਰਧਾਨ ਭਾਜਪਾ, ਸੁਖਬੀਰ ਸਿੰਘ ਸ਼ਾਲੀਮਾਰ, ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਤੋਂ ਅਸੋਕ ਟਾਂਡੀ, ਕਸ਼ਯਪ ਰਾਜਪੂਤ ਮਹਾਂਸਭਾ ਤੋਂ ਚਰਨਜੀਤ ਚੰਨੀ, ਪ੍ਰਕਾਸ਼ ਸਿੰਘ, ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਸੀਨੀਅਰ ਵਾਈਸ ਚੇਅਰਮੈਨ ਠੇਕੇਦਾਰ ਰਣਜੀਤ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਅਲਾਵਾ ਜੀ.ਐਨ.ਏ. ਯੂਨੀਵਰਸਿਟੀ ਫਗਵਾੜਾ, ਲਾਇਲਪੁਰ ਖਾਲਸਾ ਕਾਲਜ, ਕੇ.ਐਮ.ਵੀ. ਕਾਲਜ, ਪੀ.ਸੀ.ਐਮ.ਐਸ.ਡੀ. ਕਾਲਜ, ਸੀ.ਟੀ. ਇੰਸਟੀਟਿਊਟ, ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ, ਸੇਂਟ ਸੋਲਜ਼ਰ ਗਰੁੱਪ, ਐਚ.ਐਮ.ਵੀ. ਕਾਲਜ, ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਆਦਿ ਅਦਾਰਿਆਂ ਨੇ ਵੀ ਸ਼ੋਕ ਸੰਦੇਸ਼ ਭੇਜੇ।

ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਵੱਖ-ਵੱਖ ਪਤਵੰਤੇ ਸੱਜਣ

Dalvinder Dyalpuri

Rawal Dhami

Sain Madhu

Rajesh Bagha

Sukhbir S. Shalimar

Paramjit S. Pamma

ਧੰਨਵਾਦ ਕਰਦੇ ਹੋਏ ਸ. ਜਸਵਿੰਦਰ ਸਿੰਘ ਅਜ਼ਾਦ

ਸਟੇਜ ਸੱਕਤਰ ਦੀ ਜਿੰਮੇਵਾਰੀ ਸ਼੍ਰੀ ਬਲਵਿੰਦਰ ਰਾਹੀ ਨੇ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ। ਆਏ ਹੋਏ ਸਾਥੀਆਂ ਵਿਚੋਂ ਹਰ ਕੋਈ ਆਪਣੇ ਖੇਤਰ ਦਾ ਮਾਹਿਰ ਸੀ ਅਤੇ ਸਾਰਿਆਂ ਨਾਲ ਅਜ਼ਾਦ ਪਰਿਵਾਰ ਦੇ ਬਹੁਤ ਚੰਗੇ ਸੰਬੰਧ ਸੀ। ਪਰ ਸਮੇਂ ਦੀ ਘਾਟ ਕਾਰਣ ਸਿਰਫ਼ ਗਾਇਕ ਦਲਵਿੰਦਰ ਦਿਆਲਪੁਰੀ, ਰਾਹੁਲ ਧਾਮੀ, ਸਾਂਈ ਮਧੂ ਜੀ, ਰਾਜੇਸ਼ ਬਾਘਾ, ਸੁਖਬੀਰ ਸਿੰਘ ਸ਼ਾਲੀਮਾਰ ਅਤੇ ਤਾਜ ਨਗੀਨਾ ਨੇ ਹੀ ਸਟੇਜ ਤੋਂ ਸ. ਅਵਤਾਰ ਸਿੰਘ ਅਜ਼ਾਦ ਨੂੰ ਆਪਣੇ ਸ਼ਬਦਾਂ ਰਾਹੀਂ ਸ਼ਰਧਾਂਜਲੀ ਦਿੱਤੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਸ. ਜਸਵਿੰਦਰ ਸਿੰਘ ਅਜ਼ਾਦ ਨੂੰ ਸਿਰੋਪਆਓ ਭੇਂਟ ਕੀਤਾ ਗਿਆ। ਅਖੀਰ ਵਿਚ ਸ. ਜਸਵਿੰਦਰ ਸਿੰਘ ਅਜ਼ਾਦ ਨੇ ਆਏ ਹੋਏ ਸਾਰੇ ਸੱਜਣਾ, ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਿਆ।
ਦੁੱਖ ਦੀ ਇਸ ਘੜੀ ਵਿਚ ਅਸੀਂ ਆਪਣੇ ਸਾਥੀ ਪੰਜਾਬ ਨਿਊਜ਼ ਚੈਨਲ ਅਤੇ ਅਜ਼ਾਦ ਐੰਟਰਟੇਰਨ ਦੇ ਮਾਲਕ ਸ. ਜਸਦਿਵੰਰ ਸਿੰਘ ਅਜ਼ਾਦ ਅਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾਂ। ਅਦਾਰਾ ਕਸ਼ਯਪ ਕ੍ਰਾਂਤੀ ਆਪਣੇ ਸਮਾਜ ਦੇ ਇਸ ਮਹਾਨ ਸਾਥੀ ਸ. ਅਵਤਾਰ ਸਿੰਘ ਅਜ਼ਾਦ ਨੂੰ ਆਪਣੀ ਸਾਰੀ ਟੀਮ, ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ  (ਰਜਿ.) ਦੀ ਟੀਮ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੈ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਦੁੱਖ ਦਾ ਭਾਣਾ ਮੰਨਣ ਦਾ ਬੱਲ ਬਖਸ਼ਿਸ਼ ਕਰਨ।

Leave a Reply

Your email address will not be published. Required fields are marked *