ਨੀਟਾ ਚਿਕਨ ਕੋਰਨਰ ਦੇ ਮਾਲਕ ਲਾਇਨ ਨੀਟਾ ਸਨੋਤਰਾ ਦੀ ਹਾਰਟ ਅਟੈਕ ਨਾਲ ਹੋਈ ਮੌਤ

ਫਗਵਾੜਾ, 16-8-2020 (ਕ.ਕ.ਪ.) – ਫਗਵਾੜਾ ਦੇ ਮਸ਼ਹੂਰ ਨੀਟਾ ਚਿਕਨ ਕੋਰਨਰ ਦੇ ਮਾਲਕ, ਲਾਇਨਜ਼ ਕੱਲਬ ਫਗਵਾੜਾ ਕਿੰਗ ਦੇ ਸਾਬਕਾ ਪ੍ਰਧਾਨ, ਕਸ਼ਯਪ ਕ੍ਰਾਂਤੀ ਦੇ ਬਹੁਤ ਹੀ ਸਹਿਯੋਗੀ ਤੇ ਵਧੀਆ ਮੈਂਬਰ, ਨੇਕ ਦਿਲ ਇਨਸਾਨ ਨੀਟਾ ਸਨੋਤਰਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 16 ਅਗਸਤ 2020 ਨੂੰ ਸਵੇਰੇ ਅਕਾਲ ਚਲਾਣਾ ਕਰ ਗਏ। 15-8-2020 ਦੀ ਰਾਤ ਨੀਟਾ ਸਨੋਤਰਾ ਨੂੰ ਹਾਰਟ ਅਟੈਕ ਆਇਆ ਤਾਂ ਪਰਿਵਾਰ ਵਾਲੇ ਫਟਾਫਟ ਡਾਕਟਰ ਕੋਲ ਲੈ ਗਏ। ਡਾਕਟਰ ਦੇ ਰੈਫਰ ਕਰਨ ਤੇ ਲੁਧਿਆਣਾ ਹਸਪਤਾਲ ਲੈ ਗਏ, ਜਿੱਥੇ ਰਾਤ ਨੂੰ ਇਹਨਾਂ ਨੇ ਆਪਣੀ ਜਿੰਦਗੀ ਦੀਆਂ ਆਖਰੀ ਸਾਹਾਂ ਪੂਰੀ ਕੀਤੀਆਂ।
ਨੀਟਾ ਸਨੋਤਰਾ ਦਾ ਅੰਤਮ ਸੰਸਕਾਰ 11.00 ਵਜੇ ਹੁਸ਼ਿਆਰਪੁਰ ਰੋਡ, ਫਗਵਾੜਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇੱਥੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਲਾਇਨ ਕਲੱਬ ਵੱਲੋਂ ਇਹਨਾਂ ਨੂੰ ਅੰਤਮ ਵਿਦਾਈ ਦਿੱਤੀ ਗਈ। ਬੇਟੇ ਮੋਹਿਤ ਨੇ ਪਿਤਾ ਦਾ ਅੰਤਮ ਸੰਸਕਾਰ ਕਰਨ ਦੀ ਰਸਮ ਪੂਰੀ ਕੀਤੀ।
ਅਦਾਰ ਕਸ਼ਯਪ ਕ੍ਰਾਂਤੀ ਅਤੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਆਪਣੇ ਇਸ ਸਾਥੀ ਦੇ ਅਚਾਨਕ ਸਦੀਵੀ ਵਿਛੋੜਾ ਦੇ ਜਾਣ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹੈ।ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਦੀ ਤਾਕਤ ਬਖਸ਼ਿਸ਼ ਕਰਨ।    

Open chat
Hello,
How can we help you?