ਬਲਜੀਤ ਸਿੰਘ ਕਖਾਰੂ ਦੀ ਪਤਨੀ ਸਰਦਾਰਨੀ ਮਨਜੀਤ ਕੌਰ ਕਰ ਗਏ ਅਕਾਲ ਚਲਾਣਾ

ਮੋਹਾਲੀ, 31-8-2020 (ਕ.ਕ.ਪ.) – ਦ ਚੰਡੀਗੜ ਕਸ਼ਯਪ ਰਾਜਪੂਤ ਸਭਾ (ਰਜਿ.) ਦੇ ਸਰਪ੍ਰਸਤ ਅਤੇ ਸਾਬਕਾ ਪ੍ਰਧਾਨ, ਕਸ਼ਯਪ ਕ੍ਰਾਂਤੀ ਮੈਗਜ਼ੀਨ ਦੇ ਸਰਪ੍ਰਸਤ, ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ ਸਾਹਿਬ ਦੇ ਸਰਪ੍ਰਸਤ ਅਤੇ ਸਮਾਜ ਸੇਵਕ ਸ. ਬਲਜੀਤ ਸਿੰਘ ਕਖਾਰੂ ਦੀ ਪਤਨੀ ਸਰਦਾਰਨੀ ਮਨਜੀਤ ਕੌਰ 31-8-2020 ਨੂੰ ਅਕਾਲ ਚਲਾਣਾ ਕਰ ਗਏ। ਮਨਜੀਤ ਕੌਰ ਦੀ ਸਿਹਤ ਪਿਛਲੇ ਕੁਛ ਦਿਨਾਂ ਤੋਂ ਠੀਕ ਨਹੀਂ ਸੀ ਅਤੇ 31 ਅਗਸਤ ਨੂੰ ਉਹਨਾਂ ਆਪਣੀ ਜਿੰਦਗੀ ਦੇ ਆਖਰੀ ਸਾਹ ਲਏ। ਉਹਨਾਂ ਦਾ ਅੰਤਮ ਸੰਸਕਾਰ ਉਸੇ ਦਿਨ ਕਰ ਦਿੱਤਾ ਗਿਆ। ਕੋਰੋਨਾ ਕਾਰਣ ਪਰਿਵਾਰ ਵੱਲੋਂ ਸਮਾਜ ਦੇ ਸਾਥੀਆਂ ਨੂੰ ਆਪਣੇ ਘਰ ਤੋਂ ਹੀ ਸ਼ੋਕ ਪ੍ਰਗਟ ਕਰਨ ਲਈ ਕਿਹਾ ਗਿਆ ਅਤੇ ਸਿਰਫ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿਚ ਹੀ ਅੰਤਮ ਸੰਸਕਾਰ ਕੀਤਾ ਗਿਆ।
ਮਨਜੀਤ ਕੌਰ ਦਾ ਵਿਆਹ ਸ. ਬਲਜੀਤ ਸਿੰਘ ਨਾਲ ਮਨਜੀਤ ਕੌਰ ਦਾ ਵਿਆਹ 29-4-1961 ਨੂੰ ਹੋਇਆ। ਇਹਨਾਂ ਦੇ ਪਰਿਵਾਰ ਵਿਚ 3 ਬੇਟੇ ਅਤੇ ਦੋ ਬੇਟੀਆਂ ਹਨ ਅਤੇ ਸਾਰੇ ਹੀ ਆਪਣੇ ਪਰਿਵਾਰਾਂ ਨਾਲ ਖੁਸ਼ੀਆਂ ਭਰੀ ਜਿੰਦਗੀ ਬਿਤਾ ਰਹੇ ਹਨ।
ਦੁੱਖ ਦੀ ਇਸ ਘੜੀ ਵਿਚ ਕਸ਼ਯਪ ਕ੍ਰਾਂਤੀ ਟੀਮ ਵੱਲੋਂ ਸ਼੍ਰੀ ਨਰਿੰਦਰ ਕਸ਼ਯਪ, ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ., ਚੰਡੀਗੜ ਕਸ਼ਯਪ ਰਾਜਪੂਤ ਸਭਾ ਵੱਲੋਂ ਚੇਅਰਮੈਨ ਸ਼੍ਰੀ ਐਨ.ਆਰ. ਮਹਿਰਾ ਨੇ  ਸ. ਬਲਜੀਤ ਸਿੰਘ ਅਤੇ ਉਹਨਾਂ ਦੇ ਪਰਿਵਾਰ ਨਾਲ ਸ਼ੋਕ ਪ੍ਰਗਟ ਕੀਤਾ ਹੈ। ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਸਰਦਾਰਨੀ ਮਨਜੀਤ ਕੌਰ ਨੂੰ ਆਪਣੇ ਚਰਣਾਂ ਵਿਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਇਸ ਦੁੱਖ ਸਹਿਣ ਦੀ ਸਮਰਥਾ ਦੇਣ।

Open chat
Hello,
How can we help you?