Shok Samachar

Jang Bhadur Singh Kakharoo lefts for heaven on 14-9-2021

ਸਦੀਵੀ ਵਿਛੋੜਾ ਦੇ ਗਏ ਬੱਕਰ ਮੰਡੀ ਵਾਲੇ ਜੰਗ ਬਹਾਦੁਰ ਸਿੰਘ

ਮਿ੍ਰਤਕ ਆਤਮਾ ਦੀ ਸ਼ਾਂਤੀ ਲਈ ਜਪੁਜੀ ਸਾਹਿਬ ਦਾ ਪਾਠ ਕਰਦੇ ਹੋਏ

ਅੰਮ੍ਰਿਤਸਰ, 15-9-2021 (ਕ.ਕ.ਪ.) – ਅੰਮ੍ਰਿਤਸਰ ਸ਼ਹਿਰ ਦੇ ਮਸ਼ਹੂਰ ਬੱਕਰ ਮੰਡੀ ਵਾਲੇ ਸ. ਜੰਗ ਬਹਾਦੁਰ ਸਿੰਘ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 14 ਸਿਤੰਬਰ 2021 ਨੂੰ ਸਵਰਗ ਸਿਧਾਰ ਗਏ। ਉਹ ਪਿਛਲੇ ਥੋੜੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ। 14 ਸਿਤੰਬਰ ਨੂੰ ਉਹ ਆਪਣੀ ਜਿੰਦਗੀ ਦੀ ਸੁਆਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਪ੍ਰਮਾਤਮਾ ਦੇ ਚਰਣਾਂ ਵਿਚ ਲੀਨ ਹੋ ਗਏ।
ਜੰਗ ਬਹਾਦੁਰ ਸਿੰਘ ਦਾ ਅੰਤਮ ਸੰਸਕਾਰ 15 ਸਿਤੰਬਰ 2021 ਨੂੰ ਦੁਪਹਿਰ 12 ਵਜੇ ਅੰਮ੍ਰਿਤਸਰ ਦੇ ਚਾਟੀਵਿੰਡ ਗੇਟ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਥੇ ਅੰਤਮ ਸੰਸਕਾਰ ਮੌਕੇ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਸੱਜਣ-ਮਿੱਤਰ, ਇਲਾਕੇ ਦੇ ਪਤਵੰਤੇ ਸੱਜਣ, ਬੱਕਰ ਮੰਡੀ ਦੇ ਵਪਾਰੀ ਅਤੇ ਕਸ਼ਯਪ ਸਮਾਜ ਦੇ ਲੋਕ ਸ਼ਾਮਲ ਹੋਏ। ਸਾਰਿਆਂ ਨੇ ਮਿਲ ਕੇ ਪਹਿਲਾਂ ਬੈਠ ਕੇ ਜਪੁਜੀ ਸਾਹਿਬ ਦਾ ਪਾਠ ਕੀਤਾ। ਬੇੇਟੇ ਸਰਬਜੀਤ ਸਿੰਘ ਨੇ ਆਪਣੇ ਪਿਤਾ ਦੀ ਮਿ੍ਰਤਕ ਦੇਹ ਦਾ ਅੰਤਮ ਸੰਸਕਾਰ ਕੀਤਾ। ਇਸ ਮੌਕੇ ਸਾਬੀ ਮੀਟ ਸ਼ੋਪ ਵਾਲੇ ਬਖਸ਼ੀਸ਼ ਸਿੰਘ, ਸਤਨਾਮ ਸਿੰਘ ਲਾਟੀ, ਸਤਨਾਮ ਸਿੰਘ ਬੱਲੂ, ਮਿਲਨ ਮੀਟ ਵਾਲੇ ਬਲਵਿੰਦਰ ਸਿੰਘ, ਮਨਦੀਪ ਸਿੰਘ, ਜੰਗ ਸਿੰਘ, ਦਿਲਬਾਗ ਸਿੰਘ ਬਿਹਾਲ, ਮਨਮੋਹਨ ਸਿੰਘ ਮਜੀਠਾ ਰੋਡ, ਸਵਰਨ ਸਿੰਘ, ਭਾਈਆਂ ਦੀ ਹੱਟੀ ਬਟਾਲਾ ਤੋਂ ਸੁਖਦੇਵ ਸਿੰਘ, ਮਨਮੋਹਨ ਸਿੰਘ ਕਖਾਰੂ, ਹਰਜਿੰਦਰ ਸਿੰਘ ਜੀ.ਐਮ. ਰੋਡਵੇਜ਼, ਅਵਤਾਰ ਸਿੰਘ ਟਰੱਕਾਂ ਵਾਲੇ, ਕਸ਼ਯਪ ਕ੍ਰਾਂਤੀ ਦੇ ਪ੍ਰਮੁੱਖ ਨਰਿੰਦਰ ਕਸ਼ਯਪ ਸਮੇਤ ਵੱਡੀ ਗਿਣਤੀ ਵਿੱਚ ਸੱਜਣ ਹਾਜਰ ਸਨ।
ਜੰਗ ਬਹਾਦੁਰ ਸਿੰਘ ਅੰਮ੍ਰਿਤਸਰ ਦੇ ਬੱਕਰ ਮੰਡੀ ਦੇ ਮਸ਼ਹੂਰ ਠੇਕੇਦਾਰ ਮੱਖਣ ਸਿੰਘ – ਸੁਲੱਖਣ ਸਿੰਘ ਵਾਲੇ ਸ. ਸੁਲੱਖਣ ਸਿੰਘ ਦੇ ਵੱਡੇ ਬੇਟੇ ਸੀ। ਇਹਨਾਂ ਆਪਣੇ ਛੋਟੇ ਭਰਾ ਬਿੰਦਰਜੀਤ ਸਿੰਘ ਨਾਲ ਮਿਲ ਕੇ ਠੇਕੇਦਾਰੀ ਦਾ ਕੰਮ ਕੀਤਾ ਅਤੇ ਸ਼ਹਿਰ ਵਿਚ ਆਪਣੇ ਬਜੁਰਗਾਂ ਦਾ ਨਾਮ ਹੋਰ ਚਮਕਾਇਆ। ਇਹਨਾਂ ਦੇ ਪਰਿਵਾਰ ਵਿਚ ਦੋ ਬੇਟੇ ਅਤੇ ਇਕ ਬੇਟੀ ਹੈ। ਇਕ ਬੇਟਾ ਨਿਊਜ਼ੀਲੈਂਡ ਸੈਟਲ ਹੈ ਜਦਕਿ ਦੂਸਰਾ ਬੇਟਾ ਸਰਬਜੀਤ ਸਿੰਘ ਇਥੇ ਪਰਿਵਾਰ ਅਤੇ ਬਿਜ਼ਨਸ ਸੰਭਾਲਦਾ ਹੈ।
ਦੁੱਖ ਦੀ ਇਸ ਘੜੀ ਵਿਚ ਕਸ਼ਯਪ ਸਮਾਜ, ਅਦਾਰਾ ਕਸ਼ਯਪ ਕ੍ਰਾਂਤੀ ਅਤੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਇਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਅਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਸਮਰਥਾ ਦੇਣ।

ਅੰਤਮ ਸੰਸਕਾਰ ਤੋਂ ਪਹਿਲਾਂ ਜੰਗ ਬਹਾਦੁਰ ਸਿੰਘ ਦੇ ਅੰਤਮ ਦਰਸ਼ਨ

Leave a Reply

Your email address will not be published. Required fields are marked *