ਗਿਆਨੀ ਖਰੋੜੇ ਵਾਲੇ ਦੇ ਮਾਲਕ ਸ. ਰਤਨ ਸਿੰਘ ਕਰ ਗਏ ਅਕਾਲ ਚਲਾਣਾ

ਜਲੰਧਰ, 13-9-2020 (ਕ.ਕ.ਪ.) – ਜਲੰਧਰ ਸ਼ਹਿਰ ਦੇ ਮਸ਼ਹੂਰ ਗਿਆਨੀ ਖਰੋੜੇ ਵਾਲੇ ਦੇ ਮਾਲਕ ਸ. ਰਤਨ ਸਿੰਘ ਠਾਂਗਰੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 12-9-2020 ਨੂੰ ਅਕਾਲ ਚਲਾਣਾ ਕਰ ਗਏ। ਸ. ਰਤਨ ਸਿੰਘ ਦੀ ਸਿਹਤ ਪਿਛਲੇ ਇਕ ਹਫਤੇ ਤੋਂ ਠੀਕ ਨਹੀਂ ਸੀ ਅਤੇ ਉਹਨਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। 12 ਸਿਤੰਬਰ ਦੀ ਰਾਤ 8.30 ਵਜੇ ਉਹਨਾਂ ਆਪਣੀ ਜਿੰਦਗੀ ਦੇ ਆਖਰੀ ਸਾਹ ਲਏ ਅਤੇ ਵਾਹਿਗੁਰੂ ਦੇ ਚਰਣਾਂ ਵਿਚ ਹਮੇਸ਼ਾ ਲਈ ਲੀਨ ਹੋ ਗਏ। ਇਸ ਸਮੇਂ ਉਹਨਾਂ ਦੀ ਉਮਰ 90 ਸਾਲ ਦੇ ਕਰੀਬ ਸੀ।  
ਉਹਨਾਂ ਦਾ ਅੰਤਮ ਸੰਸਕਾਰ 13-9-2020 ਨੂੰ ਦੁਪਹਿਰ 12 ਵਜੇ ਪਰਿਵਾਰ ਵਾਲਿਆਂ ਦੀ ਮੌਜੂਦਗੀ ਵਿਚ ਮਕਸੂਦਾਂ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਪਰਿਵਾਰ ਵੱਲੋਂ ਸਾਰੇ ਸੱਜਣਾਂ ਨੂੰ ਇਸ ਬਾਰੇ ਬੇਨਤੀ ਕੀਤੀ ਗਈ ਕਿ ਉਹ ਆਪਣੇ ਘਰੋਂ ਹੀ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਅਤੇ ਵਿਛੜੀ ਰੂਹ ਦੀ ਸ਼ਾਂਤੀ ਲਈ ਵਾਹਿਗੁਰੂ ਅੱਗੇ ਅਰਦਾਸ ਕਰਨ ਤਾਂ ਜੋ ਇਥੇ ਜਿਆਦਾ ਭੀੜ ਨਾ ਹੋ ਜਾਵੇ। ਸ. ਰਤਨ ਸਿੰਘ ਦੇ ਪਰਿਵਾਰ ਵਿਚ ਉਹਨਾਂ ਦੀ ਪਤਨੀ ਸਰਦਾਰਨੀ ਸੁਰਿੰਦਰ ਕੌਰ, ਦੋ ਬੇਟੀਆਂ ਅਤੇ ਚਾਰ ਬੇਟੇ ਹਨ। ਸਾਰੇ ਬੱਚੇ ਆਪਣੇ ਪਰਿਵਾਰ ਵਿਚ ਸੈਟਲ ਹਨ।
ਦੁੱਖ ਦੀ ਇਸ ਘੜੀ ਵਿਚ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੀ ਸਮੂਹ ਟੀਮ, ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਦੇ ਸਾਰੇ ਸਾਥੀ ਆਪਣੇ ਲਾਈਫ ਟਾਈਮ ਮੈਂਬਰ ਸ. ਜਗਦੀਸ਼ ਸਿੰਘ ਲਾਟੀ ਅਤੇ ਉਹਨਾਂ ਦੇ ਪਰਿਵਾਰ ਨਾਲ ਸ਼ੋਕ ਪ੍ਰਗਟ ਕਰਦੇ ਹਨ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਦੀ ਸਮਰਥਾ ਦੇਣ।

Open chat
Hello,
How can we help you?