ਗਿਆਨੀ ਖਰੋੜੇ ਵਾਲੇ ਸ. ਰਤਨ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦਾ ਪਾਇਆ ਭੋਗ

ਜਲੰਧਰ, 28-9-2020 (ਕ.ਕ.ਪ.) – ਜਲੰਧਰ ਸ਼ਹਿਰ ਦੇ ਮਸ਼ਹੂਰ ਗਿਆਨੀ ਖਰੋੜੇ ਵਾਲੇ ਦੇ ਮਾਲਕ ਸ. ਰਤਨ ਸਿੰਘ ਠਾਂਗਰੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ 28-9-2020 ਨੂੰ ਪਾਇਆ ਗਿਆ। ਸ. ਰਤਨ ਸਿੰਘ ਦੇ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ 26-9-2020 ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ ਅਤੇ ਅੱਜ ਉਸਦਾ ਭੋਗ ਪਾਇਆ ਗਿਆ। ਅੰਤਮ ਅਰਦਾਸ ਅਤੇ ਪਗੜੀ ਦੀ ਰਸਮ ਗੁਰਦੁਆਰਾ ਸਿੰਘ ਸਭਾ ਮਕਸੂਦਾਂ ਜਲੰਧਰ ਵਿਖੇ ਹੋਈ। ਇਸ ਮੌਕੇ ਪਰਿਵਾਰ ਨਾਲ ਦੁੱਖ ਪ੍ਰਗਟ ਅਤੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਰਿਸ਼ਤੇਦਾਰ ਅਤੇ ਸਮਾਜ ਦੇ ਸਾਥੀ ਸ਼ਾਮਲ ਹੋਏ। ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਰਧਾਂਜਲੀ ਦੇਣ ਵਾਲੇ ਸਾਥੀ ਗੁਰਦੁਆਰਾ ਸਾਹਿਬ ਆ ਕੇ ਆਪਣੀ ਹਾਜਰੀ ਲਗਵਾ ਕੇ ਜਾਂਦੇ ਰਹੇ ਤਾਂ ਜੋ ਜਿਆਦਾ ਭੀੜ ਇਕੱਠੀ ਨਾ ਹੋ ਜਾਵੇ। ਦੁੱਖ ਦੀ ਇਸ ਘੜੀ ਵਿਚ ਮਿਲਾਪ ਚੌਕ ਸ਼ੌਪਕੀਪਰ ਐਸੋਸੀਏਸ਼ਨ, ਚਿੰਤਪੁਰਨੀ ਲੰਗਰ ਕਮੇਟੀ, ਅਪਾਹਜ ਆਸ਼ਰ ਜਲੰਧਰ, ਵੱਖ-ਵੱਖ ਸਭਾਵਾਂ ਦੇ ਅਹੁਦੇਦਾਰ ਅਤੇ ਸੱਜਣ ਸ਼ਾਮਲ ਹੋਏ। ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਵੱਲੋਂ ਸ਼੍ਰੀ ਵਿਜੇ ਕੁਮਾਰ, ਅਨਿਲ ਕੁਮਾਰ, ਰਾਜ ਕੁਮਾਰ, ਸ. ਕਮਲਜੀਤ ਸਿੰਘ, ਸ਼੍ਰੀਮਤੀ ਸੁਜਾਤਾ ਬਮੋਤਰਾ, ਕਸ਼ਯਪ ਕ੍ਰਾਂਤੀ ਦੇ ਮਾਲਕ ਸ਼੍ਰੀ  ਨਰਿੰਦਰ ਕਸ਼ਯਪ ਅਤੇ ਮੁੱਖ ਸੰਪਾਦਕ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪਰਿਵਾਰ ਵੱਲੋਂ ਇਹਨਾਂ ਨੂੰ ਵੱਡਾ ਕਰਕੇ ਭੋਗ ਦੇ ਕੰਮ ਕੀਤੇ ਗਏ। ਆਈ ਹੋਈ ਸੰਗਤ ਵਾਸਤੇ ਚਾਹ ਦੇ ਨਾਲ ਪਕੌੜੇ-ਮਿਠਾਈ ਅਤੇ ਵਧੀਆ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ।
ਸ. ਰਤਨ ਸਿੰਘ ਜੀ ਇਕ ਬਹੁਤ ਹੀ ਧਰਮ-ਕਰਮ ਵਾਲੇ ਅਤੇ ਚੰਗੇ ਇਨਸਾਨ ਸੀ। ਇਹਨਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਝਿੜੀ ਅਤੇ ਚਿੰਤਪੁਰਨੀ ਮੇਲੇ ਦੌਰਾਨ ਲੰਗਰ ਲਗਾਆਿ ਜਾ ਰਿਹਾ ਹੈ। ਸ. ਰਤਨ ਸਿੰਘ 12 ਸਿੰਤਬਰ ਨੂੰ ਆਪਣੀ ਜਿੰਦਗੀ ਦੀਆਂ ਸੁਆਸਾਂ ਦੀ ਪੂੰਜੀ ਪੂਰੀ ਕਰਕੇ ਵਾਹਿਗੁਰੂ ਦੇ ਚਰਨਾਂ ਵਿਚ ਜਾ ਵਿਰਾਜੇ ਸੀ। ਉਹਨਾਂ ਦਾ ਅੰਤਮ ਸੰਸਕਾਰ 13-9-2020 ਨੂੰ ਕੀਤਾ ਗਿਆ ਸੀ। ਇਹਨਾਂ ਦੇ ਪਰਿਵਾਰ ਵਿਚ ਦੋ ਬੇਟੀਆਂ ਅਤੇ ਚਾਰ ਪੁੱਤਰ ਹਨ। ਇਕ ਬੇਟੀ ਇੰਗਲੈਂਡ ਅਤੇ ਦੂਸਰੀ ਅੰਮ੍ਰਿਤਸਰ ਵਿਚ ਸੈਟਲ ਹੈ। ਬੇਟੇ ਆਪਣੇ ਪਰਿਵਾਰ ਵਿਚ ਸੈਟਲ ਹਨ ਅਤੇ ਆਪਣੇ ਪਿਤਾ ਦੇ ਕਾਰੋਬਾਰ ਨੂੰ  ਅੱਗੇ ਵਧਾ ਰਹੇ ਹਨ। ਜਲੰਧਰ ਸ਼ਹਿਰ ਦੇ ਮਿਲਾਪ ਚੌਕ ਵਿਚ ਇਹਨਾਂ ਦੇ ਗਿਆਨੀ ਖਰੋੜੇ ਵਾਲਾ ਅਤੇ ਮਿਡ ਪੁਆਇੰਟ ਦੇ ਨਾਂਅ ਉਪਰ ਬਹੁਤ ਹੀ ਵਧੀਆ ਕਾਰੋਬਾਰ ਹੈ। ਆਪਣੀ ਵਧੀਆ ਕੁਆਲਟੀ ਕਾਰਣ ਇਹਨਾਂ ਦਾ ਨਾਂਅ ਜਲੰਧਰ ਸ਼ਹਿਰ ਹੀ ਨਹੀਂ ਸਗੋਂ ਪੰਜਾਬ ਅਤੇ ਵਿਦੇਸ਼ਾਂ ਵਿਚ ਵੀ ਬਹੁਤ ਮਸ਼ਹੂਰ ਹੈ। ਸ. ਰਤਨ ਸਿੰਘ ਜੀ ਨੇ ਪਾਕਿਸਤਾਨ ਤੋਂ ਆ ਕੇ ਇਥੇ ਰੇਹੜੀ ਉਪਰ ਖਰੋੜੇ ਬਨਾਉਣ ਦਾ ਕੰਮ ਸ਼ੁਰੂ ਕੀਤਾ ਅਤੇ ਚੰਗਾ ਨਾਂਅ ਬਣਾਆਿ।
ਅਸੀਂ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਅਤੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਵੱਲੋਂ ਸ. ਰਤਨ ਸਿੰਘ ਜੀ ਨੂੰ ਸ਼ਰਧਾ ਦੇ ਫੱਲ ਭੇਂਟ ਕਰਦੇ ਹਾਂ ਅਤੇ ਕਰਮਾ ਦੇ ਆਪਣੇ ਸਾਥੀ ਸ. ਜਗਦੀਸ਼ ਸਿੰਘ ਲਾਟੀ ਅਤੇ ਸਾਰੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾਂ।    

Open chat
Hello,
How can we help you?