ਸੁਰਜੀਤ ਸਿੰਘ ਬੇਦੀ ਦੇ ਮਾਤਾ ਸਰਦਾਰਨੀ ਜੋਗਿੰਦਰ ਕੌਰ ਨੂੰ ਭੇਂਟ ਕੀਤੇ ਸ਼ਰਧਾ ਦੇ ਫੁੱਲ

ਲੁਧਿਆਣਾ, 14-9-2020 (ਕ.ਕ.ਪ.) – ਕਸ਼ਯਪ ਸਮਾਜ ਦੇ ਉਘੇ ਸਮਾਜ ਸੇਵਕ, ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਐਗਜ਼ਿਕਿਊਟਿਵ ਮੈਂਬਰ, ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਅਤੇ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਬਹੁਤ ਹੀ ਸਹਿਯੋਗੀ ਸਾਥੀ ਲੁਧਿਆਣਾ ਦੇ ਮਸ਼ਹੂਰ ਬਿਜ਼ਨੈਸ ਸੁਰਜੀਤ ਸਿੰਘ ਐਂਡ ਸੰਨਜ਼ ਦੇ ਮਾਲਕ ਸ. ਸੁਰਜੀਤ ਸਿੰਘ ਦੇ ਮਾਤਾ ਜੀ ਸਰਦਾਰਨੀ ਜੋਗਿੰਦਰ ਕੌਰ ਪਤਨੀ ਸਵ. ਸ. ਮੱਖਣ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਉਹਨਾਂ ਦੇ ਨਿਵਾਸ ਅਸਥਾਨ ਕਬੀਰ ਨਗਰ ਵਿਖੇ 14-9-2020 ਨੂੰ ਪਾਇਆ ਗਿਆ। 12-9-2020 ਨੂੰ ਅਰੰਭ ਕੀਤੇ ਗਏ ਸ਼੍ਰੀ ਅਖੰਡ ਪਾਠ ਦਾ ਭੋਗ ਸਵੇਰੇ 11.00 ਵਜੇ ਪਾਇਆ ਗਿਆ। ਅੰਤਮ ਅਰਦਾਸ ਅਤੇ ਸ਼ਬਦ ਕੀਰਤਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਪਿੰਡ ਡਾਬਾ, ਲੁਧਿਆਣਾ ਵਿਖੇ ਕੀਤਾ ਗਿਆ। ਦੁਪਿਹਰ 1 ਵਜੇ ਕੀਰਤਨ ਸ਼ੁਰੂ ਹੋਇਆ ਜਿੱਥੇ ਮਾਤਾ ਜੀ ਨੂੰ ਸਾਰਿਆਂ ਨੇ ਸ਼ਰਧਾਂਜਲੀ ਭੇਂਟ ਕੀਤੀ।
ਇਸ ਮੌਕੇ ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਸੰਗਤ ਅਤੇ ਸੱਜਣ ਆਉਂਦੇ ਰਹੇ ਅਤੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਪਣੀ ਹਾਜਰੀ ਲਗਵਾ ਕੇ ਵਾਪਸ ਚਲੇ ਗਏ ਤਾਂ ਜੋ ਜਿਆਦਾ ਭੀੜ ਨਾ ਜਮਾਂ ਹੋ ਜਾਵੇ। ਸ਼ਰਧਾਂਜਲੀ ਦੇਣ ਵਾਸਤੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ ਸਾਹਿਬ ਦੇ ਸੀ. ਵਾਈਸ ਚੇਅਰਮੈਨ ਸ. ਸੁਖਦੇਵ ਸਿੰਘ ਰਾਜ, ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ. ਬਲਦੇਵ ਸਿੰਘ ਦੁਸਾਂਝ, ਬਲਦੇਵ ਸਿੰਘ ਲੋਹਾਰਾ, ਰਿਟਾ. ਈ.ਟੀ.ਓ. ਸ. ਹਰਮਿੰਦਰ ਸਿੰਘ, ਬਲਵੀਰ ਸਿੰਘ ਟਿੱਬਾ ਰੋਡ ਲਮਸਰ, ਭਾਗ ਸਿੰਘ, ਕਾਂਗਰਸ ਆਗੂ ਅਨਿਲ ਪੱਪੀ, ਆਦਿ ਉਚੇਚੇ ਤੌਰ ਤੇ ਸ਼ਾਮਲ ਹੋਏ। ਸ. ਬਲਦੇਵ ਸਿੰਘ ਦੁਸਾਂਝ ਨੇ ਸਟੇਜ ਸੰਭਾਲੀ ਅਤੇ ਅਕਾਲੀ ਲੀਡਰ ਸ. ਗੁਰਮੀਤ ਸਿੰਘ ਕਲਾਰ, ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ. ਨੇ ਮਾਤਾ ਜੋਗਿੰਦਰ ਕੌਰ ਨੂੰ ਸ਼੍ਰਰਧਾਂਜਲੀ ਭੇਂਟ ਕੀਤੀ। ਇਲਾਕੇ ਦੇ ਐਮ.ਐਲ.ਏ. ਸ. ਸਿਮਰਨਜੀਤ ਸਿੰਘ ਬੈਂਸ, ਮੁੱਖ ਮੰਤਰੀ ਦੇ ਓ.ਐਸ.ਡੀ. ਸ਼੍ਰੀ ਅੰਕਿਤ ਬਾਂਸਲ ਨੇ ਆਪਣੇ ਸ਼ੋਕ ਸੰਦੇਸ਼ ਭੇਜ ਦਿੱਤੇ। ਕਸ਼ਯਪ ਕ੍ਰਾਂਤੀ ਦੇ ਪ੍ਰਮੁੱਖ ਅਤੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਦੇ ਸੰਯੋਜਕ ਸ਼੍ਰੀ ਨਰਿੰਦਰ ਕਸ਼ਯਪ ਨੇ ਸ਼ਰਧਾਂ ਦੇ ਫੁੱਲ ਭੇਂਟ ਕੀਤੇ ਅਤੇ ਸ. ਸੁਰਜੀਤ ਸਿੰਘ ਦੇ ਪਰਿਵਾਰ ਵੱਲੋਂ ਆਈ ਹੋਈ ਸਾਰੀ ਸੰਗਤ, ਰਿਸ਼ਤੇਦਾਰਾਂ ਅਤੇ ਸੱਜਣਾਂ-ਮਿੱਤਰਾਂ ਦਾ ਧੰਨਵਾਦ ਕੀਤਾ।
ਮਾਤਾ ਜੀ ਦੀ ਯਾਦ ਵਿਚ ਸ. ਸੁਰਜੀਤ ਸਿੰਘ ਨੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ ਸਾਹਿਬ, ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਸਕੂਲ ਲੁਧਿਆਣਾ, ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ, ਕਾਲੀ ਮਾਤਾ ਮੰਦਰ ਡਾਬਾ ਰੋਡ, ਗੁਰਦੁਆਰਾ ਸ਼ਹੀਦਾਂ ਦਾ ਕਬੀਰ ਨਗਰ ਅਤੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਹਰੇਕ ਨੂੰ 1100/- ਦਿੱਤੇ।

ਸਰਦਾਰਨੀ ਜੋਗਿੰਦਰ ਕੌਰ ਦਾ ਅਕਾਲ ਚਲਾਣਾ

ਸਰਦਾਰਨੀ ਜੋਗਿੰਦਰ ਕੌਰ 5-9-2020 ਨੂੰ ਸਵੇਰੇ ਬਾਥਰੂਮ ਹੋ ਕੇ ਆਏ ਤੇ ਦੋ ਮਿਨਟਾਂ ਵਿਚ ਹੀ ਉਹਨਾਂ ਆਪਣੀ ਜਿੰਦਗੀ ਦੇ ਸਾਹ ਪੂਰੇ ਕਰਦੇ ਹੋਏ ਅਕਾਲ ਚਲਾਣਾ ਕਰ ਲਿਆ। ਇਸ ਅਚਨਚੇਤ ਘਟਨਾ ਨਾਲ ਸਾਰਾ ਹੀ ਪਰਿਵਾਰ ਸਦਮੇ ਵਿਚ ਆ ਗਿਆ। ਇਸੇ ਦਿਨ ਸ਼ਾਮ ਨੂੰ ਮਾਤਾ ਜੀ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਪਰਿਵਾਰ ਦੇ ਵੱਡੇ ਸਪੁੱਤਰ ਸ. ਸੁਰਜੀਤ ਸਿੰਘ ਨੇ ਮਾਤਾ ਜੋਗਿੰਦਰ ਕੌਰ ਦੀ ਮ੍ਰਿਤਕ ਦੇਹ ਨੂੰ ਅਗਨ ਭੇਂਟ ਕੀਤਾ। ਅੰਤਮ ਸੰਸਕਾਰ ਮੌਕੇ ਰਿਸ਼ਤੇਦਾਰਾਂ ਤੋਂ ਅਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ. ਸ਼੍ਰੀ ਅੰਕਿਤ ਬਾਂਸਲ ਉਚੇਚੇ ਤੌਰ ਤੇ ਸ਼ਾਮਲ ਹੋÂ। ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰ ਵੀ ਇਸ ਮੌਕੇ ਹਾਜਰ ਸਨ। ਮਾਤਾ ਜੋਗਿੰਦਰ ਕੌਰ ਜੀ ਦੀ ਉਮਰ ਇਸ ਸਮੇਂ 80 ਸਾਲ ਦੇ ਕਰੀਬ ਸੀ।

Open chat
Hello,
How can we help you?