ਸ਼੍ਰੀਮਤੀ ਸੁਰਿੰਦਰ ਕੌਰ ਨੂੰ ਭੇਂਟ ਕੀਤੇ ਸ਼ਰਧਾ ਦੇ ਫੁੱਲ


ਜਲੰਧਰ, 31-10-2020 (ਮੀਨਾਕਸ਼ੀ ਕਸ਼ਯਪ) – ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ (ਰਜਿ.) ਦੇ ਫਾਉਂਡਰ ਮੈਂਬਰ ਸ. ਜਗਦੀਸ਼ ਸਿੰਘ ਲਾਟੀ ਦੇ ਮਾਤਾ ਜੀ ਅਤੇ ਸਵਰਗਵਾਸੀ ਸ. ਰਤਨ ਸਿੰਘ (ਗਿਆਨੀ ਖਰੋੜੇ ਵਾਲੇ) ਦੀ ਧਰਮਪਤਨੀ ਸ਼੍ਰੀਮਤੀ ਸੁਰਿੰਦਰ ਕੌਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਹਨਾਂ ਦੇ ਨਿਵਾਸ ਅਸਥਾਨ ਨਿਊ ਮਕਸਦਾਂ, ਨਾਗਰਾ ਰੋਡ, ਜਲੰਧਰ ਵਿਖੇ 31-10-2020 ਨੂੰ ਪਾਏ ਗਏ। ਸ਼੍ਰੀਮਤੀ ਸੁਰਿੰਦਰ ਕੌਰ ਜੀ 21 ਅਕਤੂਬਰ 2020 ਨੂੰ ਅਕਾਲ ਪੁਰਖ ਵੱਲੋਂ ਬਖਸ਼ੀ ਗਈ ਸੁਆਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ ਸਨ। ਪਰਿਵਾਰ ਵੱਲੋਂ ਉਹਨਾਂ ਦੀ ਮਿੱਠੀ ਯਾਦ ਵਿਚ ਘਰ ਵਿਖੇ 29-10-2020 ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦਾ ਪਾਠ ਆਰੰਭ ਕਰਵਾਇਆ ਗਿਆ ਸੀ, ਜਿਸਦਾ ਭੋਗ 31 ਅਕਤੂਬਰ ਨੁੰ ਪਾਇਆ ਗਿਆ। ਇਕ ਮਹੀਨਾ ਪਹਿਲਾਂ ਹੀ 12-9-2020 ਨੂੰ ਪਰਿਵਾਰ ਦੇ ਮੁੱਖੀ ਸ. ਰਤਨ ਸਿੰਘ ਜੀ (ਗਿਆਨੀ ਖਰੋੜੇ ਵਾਲੇ) ਵੀ ਸਦੀਵੀ ਵਿਛੋੜੇ ਗਏ ਸਨ। ਉਹਨਾਂ ਦਾ ਭੋਗ 28 ਸਿਤੰਬਰ ਨੂੰ ਪਾਇਆ ਗਿਆ ਸੀ। ਡੇਢ ਮਹੀਨੇ ਵਿਚ ਵੀ ਪਰਿਵਾਰ ਦੇ ਦੋ ਮੁਖੀ ਚਲੇ ਜਾਣ ਨਾਲ ਸਾਰਾ ਪਰਿਵਾਰ ਵੱਡੇ ਸਦਮੇ ਵਿਚ ਹੈ।
ਸ਼੍ਰੀਮਤੀ ਸੁਰਿੰਦਰ ਕੌਰ ਦੇ ਨਮਿਤ ਅੰਤਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸਿੰਘ ਸਭਾ, ਮਕਸਦਾਂ ਜਲੰਧਰ ਵਿਖੇ ਹੋਇਆ। ਇਥੇ ਵੈਰਾਗਮਈ ਕੀਰਤਨ ਤੋਂ ਉਪਰੰਤ ਅਰਦਾਸ ਕੀਤੀ ਗਈ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅਤੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਰਿਸ਼ਤੇਦਾਰ, ਸੱਜਣ-ਮਿੱਤਰ ਅਤੇ ਪਤਵੰਤੇ ਸੱਜਣ ਸ਼ਾਮਲ ਹੋਏ। ਸਾਬਕਾ ਐਮ.ਐਲ.ਏ. ਅਤੇ ਚੀਫ ਪਾਰਲੀਆਮੈਂਟ ਸੈਕਟਰੀ ਸ਼੍ਰੀ ਕ੍ਰਿਸ਼ਨ ਦੇਵ ਭੰਡਾਰੀ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਤੋਂ ਅਲਾਵਾ ਇਲਾਕੇ ਦੇ ਸਾਬਕਾ ਕੋਂਸਲਰ, ਗੁਰਦੁਆਰਾ ਪ੍ਰਬੰਧਕ ਕਮੇਟੀ, ਮਿਲਾਪ ਚੌਕ ਸ਼ੋਪਕੀਪਰ ਐਸੋਸੀਏਸ਼ਨ, ਕਸ਼ਯਪ ਰਾਜਪੂਤ ਮੈਂਬਰ ਐਸੋਸੀਏਸ਼ਨ ਵੱਲੋਂ ਸ਼੍ਰੀ ਸੁਸ਼ੀਲ ਕਸ਼ਯਪ, ਵਿਜੇ ਕੁਮਾਰ, ਰਾਜ ਕੁਮਾਰ, ਜਗਦੀਪ ਕੁਮਾਰ ਬੱਬੂ, ਕਮਲਜੀਤ ਸਿੰਘ, ਸ਼੍ਰੀਮਤੀ ਸੁਨੀਤਾ, ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਮਾਲਕ ਸ਼੍ਰੀ ਨਰਿੰਦਰ ਕਸ਼ਯਪ, ਮੁੱਖ ਸੰਪਾਦਕ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ ਤੋਂ ਅਲਾਵਾ ਦੂਰੋਂ ਨੇੜੇ ਆਏ ਹੋਏ ਰਿਸ਼ਤੇਦਾਰਾਂ ਨੇ ਮਾਤਾ ਸੁਰਿੰਦਰ ਕੌਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਸ਼ੋਕ ਪ੍ਰਗਟ ਕੀਤਾ। ਪਰਿਵਾਰ ਵੱਲੋਂ ਆਈ ਹੋਈ ਸੰਗਤ ਵਾਸਤੇ ਚਾਹ ਅਤੇ ਗੁਰੂ ਦੇ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ। ਮਾਤਾ ਜੀ ਨੂੰ ਵੀ ਵੱਡਾ ਕਰਦੇ ਹੋਏ ਸਾਰੇ ਕਾਰ-ਵਿਹਾਰ ਕੀਤੇ ਗਏ।
ਅਦਾਰਾ ਕਸ਼ਯਪ ਕ੍ਰਾਂਤੀ ਅਤੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ (ਰਜਿ.) ਦੁੱਖ ਦੀ ਇਸ ਘੜੀ ਵਿਚ ਆਪਣੇ ਸਾਥੀ ਸ. ਜਗਦੀਸ਼ ਸਿੰਘ ਲਾਟੀ ਅਤੇ ਉਹਨਾਂ ਦੇ ਪਰਿਵਾਰ ਨਾਲ ਖੜਾ ਹੈ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਬਖਸ਼ਿਸ਼ ਕਰਨ ਅਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਸਮਰਥਾ ਦੇਣ।