ਬਲਵਿੰਦਰ ਨਾਂਗਲਾ ਪੰਜ ਤੱਤਾਂ ਵਿਚ ਸਮਾਏ - ਬੇਟੇ ਅਮਰਿੰਦਰ ਨੇ ਕੀਤਾ ਅੰਤਮ ਸੰਸਕਾਰ

ਫਗਵਾੜਾ, 28-9-2020 (ਕ.ਕ.ਪ.) – ਫਗਵਾੜਾ ਦੇ ਮਸ਼ਹੂਰ ਬਿਜ਼ਨਸਮੈਨ, ਸਮਾਜ ਸੇਵਾ ਵਿਚ ਮੋਹਰੀ, ਨਾਂਗਲਾ ਹਾਰਡਵੇਅਰ ਸਟੋਰ ਦੇ ਮਾਲਕ ਸ. ਬਲਵਿੰਦਰ ਸਿੰਘ ਨਾਂਗਲਾ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 25 ਸਿਤੰਬਰ 2020 ਨੂੰ ਅਕਾਲ ਚਲਾਣਾ ਕਰਕੇ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਵਿਰਾਜੇ। ਬਲਵਿੰਦਰ ਨਾਂਗਲਾ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸੀ ਅਤੇ ਉਹ ਕਿਡਨੀ ਦੀ ਬਿਮਾਰੀ ਨਾਲ ਪੀੜਤ ਸਨ। ਇਸ ਸਦਮੇ ਨਾਲ ਸਾਰਾ ਹੀ ਪਰਿਵਾਰ ਬਹੁਤ ਦੁੱਖੀ ਹੈ। ਉਹਨਾਂ ਦਾ ਛੋਟਾ ਬੇਟਾ ਅਮਨਦੀਪ ਸਿੰਘ ਕੈਨੇਡਾ ਵਿਚ ਪੜਾਈ ਕਰ ਰਿਹਾ ਹੈ। ਉਸਦੇ ਆਉਣ ਤੇ ਹੀ 28-9-2020 ਨੂੰ ਬਲਵਿੰਰ ਸਿੰਘ ਨਾਂਗਲਾ ਦਾ ਅੰਤਮ ਸੰਸਕਾਰ ਕੀਤਾ ਗਿਆ। ਬਲਵਿੰਦਰ ਨਾਂਗਲਾ ਦੀ ਮ੍ਰਿਤਕ ਦੇਹ ਨੂੰ ਗੁਲਾਬ ਦੇ ਫੁੱਲਾਂ ਨਾਲ ਸਜਾਇਆ ਗਿਆ ਅਤੇ ਦੁਪਹਿਰ 12.30 ਵਜੇ ਬੰਗਾ ਰੋਡ ਦੇ ਸ਼ਮਸ਼ਾਨਘਾਟ ਵਿਚ ਉਹਨਾਂ ਦੀ ਅੰਤਮ ਯਾਤਰਾ ਪਹੁੰਚੀ। ਇਹਨਾਂ ਦੇ ਵੱਡੇ ਬੇਟੇ ਅਮਰਿੰਦਰ ਸਿੰਘ ਨੇ ਪਿਤਾ ਦਾ ਅੰਤਮ ਸੰਸਕਾਰ ਕਰਨ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਅੰਤਮ ਸੰਸਕਾਰ ਦੇ ਮੌਕੇ ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ, ਫਗਵਾੜਾ ਦੇ ਦੁਕਾਨਦਾਰ, ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰ ਸ਼ਾਮਲ ਹੋਏ। ਕਸ਼ਯਪ ਕ੍ਰਾਂਤੀ ਦੇ ਮਾਲਕ ਸ਼੍ਰੀ ਨਰਿੰਦਰ ਕਸ਼ਯਪ ਵੀ ਆਪਣੇ ਇਸ ਸਾਥੀ ਨੂੰ ਅੰਤਮ ਵਿਦਾਈ ਦੇਣ ਲਈ ਸ਼ਾਮਲ ਹੋਏ।
ਬਲਵਿੰਦਰ ਨਾਂਗਲਾ ਜੀ ਇਕ ਬਹੁਤ ਹੀ ਮਿਲਣਸਾਰ, ਠੰਡੇ ਸੁਭਾਅ ਦੇ ਮਾਲਕ, ਦਾਨੀ ਸੱਜਣ, ਚੰਗੇ ਬਿਜ਼ਨਸਮੈਨ ਅਤੇ ਸਮਾਜ ਸੇਵਾ ਵਿਚ ਮੋਹਰੀ ਰਹਿਣ ਵਾਲੇ ਇਨਸਾਨ ਸਨ। ਫਗਵਾੜਾ ਵਿਖੇ ਇਹਨਾਂ ਦਾ ਨਾਂਗਲਾ ਹਾਰਡਵੇਅਰ ਸਟੋਰ ਦੇ ਨਾਂਅ ਉਪਰ ਬਹੁਤ ਹੀ ਵਧੀਆ ਬਿਜ਼ਨਸ ਹੈ। ਆਪਣੇ ਭੈਣ-ਭਰਾਵਾਂ ਵਿਚੋਂ ਇਹ ਸਭ ਤੋਂ ਛੋਟੇ ਸੀ। ਇਹਨਾਂ ਦੇ ਪਰਿਵਾਰ ਵਿਚ ਪਤਨੀ, ਤਿੰਨ ਬੇਟੇ, ਦੋ ਨੂੰਹਾਂ ਅਤੇ ਤਿੰਨ ਪੋਤਰੇ ਹਨ। ਵੱਡੇ ਦੋ ਪੁੱਤਰ ਵਿਆਹੇ ਹੋਏ ਹਨ ਅਤੇ ਛੋਟਾ ਬੇਟਾ ਕੈਨੇਡਾ ਵਿਚ ਪੜਾਈ ਕਰ ਰਿਹਾ ਹੈ।
ਬਲਵਿੰਦਰ ਨਾਂਗਲਾ ਜੀ ਦੇ ਅਕਾਲ ਚਲਾਣੇ ਨਾਲ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ  ਉਥੇ ਸਮਾਜ ਨੇ ਵੀ ਇਕ ਬਹੁਤ ਵਧੀਆ ਇਨਸਾਨ ਦਾ ਘਾਟਾ ਹੋਇਆ ਹੈ। ਦੁੱਖ ਦੀ ਇਸ ਘੜੀ ਵਿਚ ਅਸੀਂ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਅਤੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਦੀ ਪੂਰੀ ਟੀਮ ਵੱਲੋਂ ਪਰਿਵਾਰ ਨਾਲ ਸ਼ੋਕ ਪ੍ਰਗਟ ਕਰਦੇ ਹਾਂ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਅਤੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਦੀ ਸਮਰੱਥਾ ਦੇਣ।

Open chat
Hello,
How can we help you?