Society News

Baba Moti Ram Mehra’s 12th Shahidi Samagam Organized at Kotla Suraj Mall

ਕੋਟਲਾ ਸੂਰਜ ਮੱਲ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਬਾਬਾ ਮੋਤੀ ਰਾਮ ਮਹਿਰਾ ਜੀ ਦਾ 12ਵਾਂ ਸਲਾਨਾ ਸ਼ਹੀਦੀ ਸਮਾਗਮ

ਇਤਿਹਾਸ ਨਾਲ ਜੋੜਦੇ ਹੋਏ ਗਿਆਨੀ ਹਰਜਿੰਦਰ ਸਿੰਘ ਫੱਕਰ

ਸ਼ਾਹਕੋਟ, 5-12-2021 (ਕ.ਕ.ਪ.) – ਠੰਡੇ ਬੁਰਜ ਵਿਖੇ ਕੈਦ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਨੂੰ ਗਰਮ ਦੁੱਧ ਪਿਲਾਉਣ ਦੀ ਸੇਵਾ ਬਦਲੇ ਪਰਿਵਾਰ ਸਮੇਤ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿੱਤੇ ਗਏ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਮਹਾਨ ਅਤੇ ਅੁਦੱਤੀ ਸ਼ਹਾਦਤ ਨੂੰ ਸਮਰਪਿਤ 12 ਵਾਂ ਸਲਾਨਾ ਸ਼ਹੀਦੀ ਸਮਾਗਮ ਪਿੰਡ ਕੋਟਲਾ ਸੂਰਜ ਮੱਲ, ਸ਼ਾਹਕੋਟ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ। ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਕਸ਼ਯਪ ਰਾਜਪੂਤ ਸਭਾ (ਰਜਿ.) ਵੱਲੋਂ ਸਭਾ ਦੇ ਪ੍ਰਧਾਨ ਸ. ਦਵਿੰਦਰ ਸਿੰਘ ਰਹੇਲੂ ਦੀ ਅਗਵਾਈ ਹੇਠ ਮਨਾਏ ਗਏ ਇਸ ਸਲਾਨਾ ਸ਼ਹੀਦੀ ਸਮਾਗਮ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜਰੀ ਲਗਵਾਈ। ਪਿੰਡ ਕੋਟਲਾ ਸੂਰਜ ਮੱਲ ਵਿਖੇ ਬਣਾਈ ਜਾ ਰਹੀ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦਗਾਰ ਵਿਖੇ ਕਰਵਾਏ ਗਏ ਇਸ ਸਮਾਗਮ ਦੌਰਾਨ ਸਵੇਰੇ ਸੰਗਤਾਂ ਵੱਲੋਂ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ। ਇਸ ਦੌਰਾਨ ਯਾਦਗਾਰ ਵਿਖੇ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਸੁਲਤਾਨਪੁਰ ਲੋਧੀ ਵਾਲੇ ਭਾਈ ਹਰਜਿੰਦਰ ਸਿੰਘ ਫੱਕਰ ਦੇ ਢਾਡੀ ਜੱਥੇ ਵੱਲੋਂ ਬਾਬਾ ਮੋਤੀ ਰਾਮ ਮਹਿਰਾ ਦੇ ਇਤਿਹਾਸ, ਉਹਨਾਂ ਦੀ ਸੇਵਾ ਅਤੇ ਪਰਿਵਾਰ ਦੀ ਸ਼ਹਾਦਤ ਬਾਰੇ ਦੱਸਦੇ ਹੋਏ ਸੰਗਤਾਂ ਨੂੰ ਇਸ ਇਤਿਹਾਸ ਨਾਲ ਜੋੜਿਆ।
ਸਮਾਗਮ ਦੌਰਾਨ ਇਲਾਕੇ ਦੇ ਐਮ.ਐਲ.ਏ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਬਾਬਾ ਨਿਹਾਲ ਦਾਸ ਗੁਰਦੁਆਰਾ ਦੇ ਮੁੱਖ ਸੇਵਾਦਾਰ ਬਾਬਾ ਜਸਵੰਤ ਸਿੰਘ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਐਮ.ਐਲ.ਏ. ਹਰਦੇਵ ਸਿੰਘ ਲਾਡੀ ਨੇ ਕਿਹਾ ਕਿ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਕੁਰਬਾਨੀ ਇਤਿਹਾਸ ਵਿਚ ਲਾਸਾਨੀ ਹੈ। ਸਰਬੰਸਦਾਨੀ ਗੁਰੂ ਦੇ ਸਿੱਖ ਵੀ ਸਰਬੰਸਦਾਨੀ ਹੋਏ ਹਨ ਜਿਹਨਾਂ ਨੇ ਆਪਣੇ ਧਰਮ ਲਈ ਸਾਰੇ ਪਰਿਵਾਰ ਦੀ ਸ਼ਹੀਦੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਵੀ ਇਸ ਮਹਾਨ ਸ਼ਹੀਦ ਦੀ ਯਾਦਗਾਰ ਬਨਾਉਣ ਲਈ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਜੋ ਵੀ ਸੇਵਾ ਸਭਾ ਵੱਲੋਂ ਲਗਾਈ ਗਈ ਉਸਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਯਾਦਗਾਰ ਦੇ ਰਾਸਤੇ ਨੂੰ ਇੰਟਰਲੋਕ ਟਾਈਲਾਂ ਨਾਲ ਲਗਵਾਉਣ ਦਾ ਕੰਮ ਵੀ ਜਲਦੀ ਪੂਰਾ ਕਰ ਦਿੱਤਾ ਜਾਏਗਾ। ਇਸ ਤੋਂ ਅਲਾਵਾ ਬਾਬਾ ਹਿੰਮਤ ਸਿੰਘ ਕਸ਼ਯਪ ਰਾਜਪੂਤ ਸਮਾਜ ਸੁਧਾਰ ਸਭਾ ਸਰੀਂਹ ਦੇ ਪ੍ਰਧਾਨ ਗਰੀਬ ਸਿੰਘ, ਗੰਡਵਾਂ ਤੋਂ ਬਲਬੀਰ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ ਨੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਕੋ-ਆਪ੍ਰੇਵਿਟ ਸੁਸਾਇਟੀ ਦੇ ਪ੍ਰਧਾਨ ਜਗਤਾਰ ਸਿੰਘ ਖਾਲਸਾ ਨੇ ਸੰਗਤ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਜਿੰਮੇਵਾਰੀ ਜਸਪਾਲ ਸਿੰਘ ਨੇ ਨਿਭਾਈ। ਇਸ ਮੌਕੇ ਸਭਾ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਨੂੰ ਸਨਮਾਨਤ ਕੀਤਾ ਗਿਆ। ਸਭਾ ਦੇ ਸਾਰੇ ਮੈਂਬਰਾਂ ਨੇ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਇਸ ਸਮਾਗਮ ਨੂੰ ਸਫਲ ਬਣਾਇਆ। ਅੱਜ ਦੇ ਸਮਾਗਮ ਵੱਡੀ ਗਿਣਤੀ ਵਿਚ ਸੰਗਤਾਂ ਤੋਂ ਅਲਾਵਾ ਚੇਅਰਮੈਨ ਗੁਰਮੁੱਖ ਸਿੰਘ ਕੋਟਲਾ, ਸਰਪੰਚ ਗੁਰਨਾਮ ਸਿੰਘ, ਗਿਆਨ ਸਿੰਘ ਚੇਅਰਮੈਨ, ਪਰਮਜੀਤ ਸਿੰਘ ਹਾਲੈਂਡ, ਭਾਈ ਪਾਲ ਸਿੰਘ ਫਰਾਂਸ, ਅਮਨਦੀਪ ਸਿੰਘ ਮੋਗਾ, ਸਰਪੰਚ ਰਜਿੰਦਰ ਕੁਮਾਰ ਸੇਰ ਕੰਨੀਆ, ਰਵਿੰਦਰ ਸਿੰਘ ਨੰਬਰਦਾਰ, ਸਾਬਕਾ ਸਰਪੰਚ ਸ਼ਮਸ਼ੇਰ ਸਿੰਘ, ਕਸ਼ਯਪ ਰਾਜਪੂਤ ਸਭਾ ਸਰੀਂਹ ਦੇ ਮੈਂਬਰ, ਫਗਵਾੜਾ ਤੋਂ ਕਸ਼ਯਪ ਸਭਾ ਦੇ ਮੈਂਬੂਰ, ਕਸ਼ਯਪ ਕ੍ਰਾਂਤੀ ਮੈਗਜ਼ੀਨ ਦੇ ਮਾਲਕ ਨਰਿੰਦਰ ਕਸ਼ਯਪ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਵੀ ਸ਼ਾਮਲ ਹੋਏ। ਸਭਾ ਵੱਲੋਂ ਕੈਸ਼ੀਅਰ ਜਗਸੀਰ ਸਿੰਘ ਜੱਗਾ, ਪ੍ਰੈਸ ਸਕੱਤਰ ਸੁਖਦੀਪ ਸਿੰਘ, ਸੁਰਿੰਦਰ ਸਿੰਘ, ਵੀਰ ਸਿੰਘ, ਸਲਾਹਕਾਰ ਜਸਵਿੰਦਰ ਸਿੰਘ ਗੱਗੀ ਆਦਿ ਨੇ ਆਪਣੀ ਜਿੰਮੇਵਾਰੀ ਨਿਭਾਈ।

ਐਮ.ਐਲ.ਏ. ਹਰਦੇਵ ਸਿੰਘ ਲਾਡੀ ਨੂੰ ਸਨਮਾਮਤ ਕਰਦੇ ਹੋਏ ਸਭਾ ਦੇ ਮੈਂਬਰ

ਸਮਾਗਮ ਵਿਚ ਸ਼ਾਮਲ ਸੰਗਤਾਂ ਦਾ ਵੱਡਾ ਇਕੱਠ

ਵਿਚਾਰ ਪੇਸ਼ ਕਰਦੇ ਹੋਏ ਐਮ.ਐਲ.ਏ. ਹਰਦੇਵ ਸਿੰਘ ਲਾਡੀ

ਵਿਚਾਰ ਪੇਸ਼ ਕਰਦੇ ਹੋਏ ਬਲਬੀਰ ਸਿੰਘ ਗੰਡਵਾਂ

ਵਿਚਾਰ ਪੇਸ਼ ਕਰਦੇ ਹੋਏ ਗਰੀਬ ਸਿੰਘ

ਵਿਚਾਰ ਪੇਸ਼ ਕਰਦੇ ਹੋਏ ਸੁਰਿੰਦਰਜੀਤ ਸਿੰਘ ਚੱਠਾ

ਲੰਗਰ – ਸਭਾ ਵੱਲੋਂ ਆਈ ਹੋਈ ਸੰਗਤ ਵਾਸਤੇ ਸਵੇਰੇ ਦੁੱਧ ਦੇ ਲੰਗਰ ਦੇ ਨਾਲ ਮਠਿਆਈ ਅਤੇ ਪਕੌੜਿਆਂ ਦਾ ਪ੍ਰਬੰਧ ਕੀਤਾ ਹੋਇਆ ਸੀ। ਅਰਦਾਸ ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤਿਆ। ਲੰਗਰ ਬਨਾਉਣ ਦੀ ਸੇਵਾ ਇਲਾਕੇ ਦੇ ਮਸ਼ਹੂਰ ਕੈਟਰਰ ਗੱਗੀ ਕੈਟਰਰ ਨੇ ਕੀਤੀ। ਸਭਾ ਵੱਲੋਂ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ।
ਯਾਦਗਾਰ – ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਕਸ਼ਯਪ ਰਾਜਪੂਤ ਸਭਾ (ਰਜਿ.) ਪਿੰਡ ਕੋਟਲਾ ਸੂਰਜਮੱਲ ਵੱਲੋਂ ਪਿੰਡ ਵਿਚ 20 ਮਰਲੇ ਵਿਚ ਬਾਬਾ ਜੀ ਦੀ ਇਕ ਸੁੰਦਰ ਯਾਦਗਾਰ ਬਨਾਉਣ ਦਾ ਕੰਮ ਚੱਲ ਰਿਹਾ ਹੈ। ਹੁਣ ਤੱਕ ਇਕ ਵੱਡਾ ਹਾਲ, ਵਰਾਂਡਾ, ਦੋ ਕਮਰੇ ਅਤੇ ਬਾਥਰੂਮ ਬਣ ਕੇ ਤਿਆਰ ਹੋ ਚੁੱਕੇ ਹਨ। ਸਭਾ ਵੱਲੋਂ ਪ੍ਰਧਾਨ ਦਵਿੰਦਰ ਸਿੰਘ ਰਹੇਲੂ ਦੀ ਪ੍ਰਧਾਨਗੀ ਹੇਠ ਬਹੁਤ ਤਰੱਕੀ ਕੀਤੀ ਜਾ ਰਹੀ ਹੈ ਅਤੇ ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਬਾਬਾ ਜੀ ਦੀ ਯਾਦਗਾਰ ਬਨਾਉਣ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ। ਕਾਰ ਸੇਵਾ ਚੱਲ ਰਹੀ ਹੈ। ਸੰਗਤਾਂ ਆਪਣੀ ਸ਼ਰਧਾ ਅਨੁਸਾਰ ਇਸ ਨੇਕ ਕੰਮ ਵਿਚ ਸਹਿਯੋਗ ਕਰ ਸਕਦੀਆਂ ਹਨ ਜਾਂ ਪ੍ਰਧਾਨ ਦਵਿੰਦਰ ਸਿੰਘ ਰਹੇਲੂ ਨਾਲ ਮੋਬਾਈਲ ਨੰਬਰ 98881-45233 ਤੇ ਸੰਪਰਕ ਕਰਕੇ ਆਪਣੀ ਸੇਵਾ ਦੇ ਸਕਦੀਆਂ ਹਨ।

ਗੁਰੂ ਦਾ ਲੰਗਰ ਛਕਦੇ ਹੋਈਆਂ ਸੰਗਤਾਂ

ਗੁਰੂ ਦਾ ਲੰਗਰ ਛਕਦੇ ਹੋਈਆਂ ਸੰਗਤਾਂ

For more information about baba moti ram mehra kashyap rajput sabha (R), kotla suraj mall please click the link

ASBMRM Kashyap Rajput Sabha Kotla Suraj Mall

Leave a Reply

Your email address will not be published. Required fields are marked *