ਅਸ਼ੋਕ ਟਾਂਡੀ ਦੇ ਮਾਤਾ ਸ਼੍ਰੀਮਤੀ ਕੌਸ਼ਲਿਆ ਦੇਵੀ ਹੋਏ ਸਵਰਗਵਾਸ


ਜਲੰਧਰ, 15-1-2021 (ਕ.ਕ.ਪ.) – ਕਸ਼ਯਪ ਸਮਾਜ ਦੇ ਜਾਣੇ-ਪਛਾਣੇ ਚਿਹਰੇ, ਮਸ਼ਹੂਰ ਲੇਖਕ, ਕਸ਼ਯਪ ਰਾਜਪੂਤ ਪਰਿਵਾਰ ਸੰਮੇਲਨਾਂ ਦੇ ਸਟੇਜ ਸਕੱਤਰ ਅਤੇ ਇੰਸਪੈਕਟਰ ਅਸ਼ੋਕ ਟਾਂਡੀ ਨੂੰ ਅੱਜ 15 ਜਨਵਰੀ 2021 ਨੂੰ ਸਵੇਰੇ ਦੁੱਖ ਦਾ ਵੱਡਾ ਸਦਮਾ ਲੱਗਾ ਜਦੋਂ ਉਹਨਾਂ ਦੀ ਮਾਂ ਸ਼੍ਰੀਮਤੀ ਕੌਸ਼ਲਿਆ ਦੇਵੀ (ਪਤਨੀ ਸਵ. ਸ਼੍ਰੀ ਅਮਰ ਨਾਥ) ਸਰਵਗਵਾਸ ਹੋ ਗਈ। ਉਹਨਾਂ ਆਪਣੀ ਜਿੰਦਗੀ ਦੀਆਂ ਆਖਰੀ ਸਾਹਾਂ ਅਸ਼ੋਕ ਟਾਂਡੀ ਦੇ ਹੱਥਾਂ ਵਿਚ ਲੈਂਦੇ ਹੋਏ ਸਵੇਰੇ 2.00 ਵਜੇ ਦੇ ਕਰੀਬ ਆਪਣੇ ਪ੍ਰਾਣ ਤਿਆਗ ਦਿੱਤੇ। ਅਸ਼ੋਕ ਟਾਂਡੀ ਨੇ ਆਪਣੀ ਪਤਨੀ ਨਾ ਹੋਣ ਦੇ ਬਾਵਜੂਦ ਇਕ ਨੇਕ ਪੁੱਤਰ ਹੋਣ ਦਾ ਧਰਮ ਨਿਭਾਉਂਦੇ ਹੋਏ ਆਪਣੀ ਮਾਂ ਦੀ ਸੇਵਾ ਧੀਆਂ ਅਤੇ ਚੰਗੀ ਨੂੰਹ ਵਾਂਗ ਕੀਤੀ। ਕੌਸ਼ਲਿਆ ਦੇਵੀ ਪਿਛਲੇ ਥੋੜੇ ਦਿਨਾਂ ਤੋਂ ਠੀਕ ਨਹੀਂ ਸਨ ਅਤੇ ਰਾਤ ਭਰ ਸੋਂਦੇ ਨਹÄ ਸਨ। ਅਸ਼ੋਕ ਟਾਂਡੀ ਨੇ ਵੀ ਰਾਤ-ਰਾਤ ਭਰ ਜਾਗ ਕੇ ਉਹਨਾਂ ਦਾ ਪੂਰਾ ਧਿਆਨ ਰੱਖਿਆ। ਜਦੋਂ ਵੀ ਮਾਂ ਨੇ ਕੁਝ ਮੰਗਿਆ ਤਾਂ ਅਸ਼ੋਕ ਟਾਂਡੀ ਨੇ ਉਸੇ ਸਮੇਂ ਮਾਂ ਨੂੰ ਦਿੱਤਾ। ਅੱਜ ਦੇ ਸਮੇਂ ਵਿਚ ਅਜਿਹਾ ਸਰਵਣ ਪੁੱਤਰ ਹੋਣਾ ਵੀ ਬਹੁਤ ਵੱਡੀ ਗੱਲ ਹੈ ਜਿਹੜੀ ਮਾਂ-ਬਾਪ ਦੀ ਸੇਵਾ ਨੂੰ ਆਪਣਾ ਧਰਮ ਸਮਝਦਾ ਹੋਵੇ, ਨਹੀਂ ਤਾਂ ਅਸੀਂ ਸਾਰੇ ਜਮਾਨੇ ਦਾ ਹਾਲ ਜਾਣਦੇ ਹੀ ਹਾਂ।
ਕੌਸ਼ਲਿਆ ਦੇਵੀ ਦੀ ਦੇਹ ਦਾ ਅੰਤਮ ਸੰਸਕਾਰ ਦੁਪਹਿਰ 1 ਵਜੇ ਦੇ ਕਰੀਬ ਮੁਹੱਲਾ ਕੋਟ ਰਾਮਦਾਸ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਜਦੋਂ ਮਿ੍ਰਤਕ ਦੇਹ ਦਾ ਘੜਾ ਭੰਨਿਆ ਤਾਂ ਅਸ਼ੋਕ ਟਾਂਡੀ ਮਾਂ ਨੂੰ ਯਾਦ ਕਰਕੇ ਭੁੱਬਾਂ ਮਾਰ ਕੇ ਰੋ ਪਿਆ ਕਿ ਹੁਣ ਮਾਂ ਤੋਂ ਬਗੈਰ ਉਸਨੂੰ ‘ਸ਼ੋਕਾ’ ਕਿਸੇ ਨੇ ਨਹੀਂ ਕਹਿਣਾ। ਅਸ਼ੋਕ ਟਾਂਡੀ ਨੇ ਹੀ ਮਾਂ ਦਾ ਅੰਤਮ ਸੰਸਕਾਰ ਕੀਤਾ। ਅੰਤਮ ਸੰਸਕਾਰ ਮੌਕੇ ਜੱਦੀ ਪਿੰਡ ਟਾਂਡੀ ਤੋਂ ਕੁਲਦੀਪ ਸਿੰਘ ਸਰਪੰਚ ਅਤੇ ਪੰਚਾਇਤ ਮੈਂਬਰ, ਤਰਲੋਚਨ ਸਿੰਘ, ਪਿੰਡ ਦੇ ਪਤਵੰਤੇ ਸੱਜਣ, ਰਿਸ਼ਤੇਦਾਰ, ਸੱਜਣ-ਮਿੱਤਰ ਅਤੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਦੇ ਸੁਸ਼ੀਲ ਕਸ਼ਯਪ, ਜਗਦੀਸ਼ ਸਿੰਘ ਲਾਟੀ, ਜਗਦੀਪ ਕੁਮਾਰ ਬੱਬੂ, ਰਾਜ ਕੁਮਾਰ, ਅਨਿਲ ਕੁਮਾਰ, ਰਵੀ ਬਮੋਤਰਾ, ਸੁਜਾਤਾ ਬਮੋਤਰਾ, ਕਸ਼ਯਪ ¬ਕ੍ਰਾਂਤੀ ਦੇ ਪ੍ਰਮੁੱਖ ਨਰਿੰਦਰ ਕਸ਼ਯਪ, ਮੁੱਖ ਸੰਪਾਦਕ ਮੀਨਾਕਸ਼ੀ ਕਸ਼ਯਪ ਮੌਜੂਦ ਸਨ। ਇਸ ਮੌਕੇ ਦੇਸ਼-ਵਿਦੇਸ਼ ਤੋਂ ਕਈ ਸੱਜਣਾਂ ਨੇ ਅਸ਼ੋਕ ਟਾਂਡੀ ਨਾਲ ਫੋਨ ਤੇ ਸ਼ੋਕ ਪ੍ਰਗਟ ਕੀਤਾ।
ਅਦਾਰਾ ਕਸ਼ਯਪ ਕ੍ਰਾਂਤੀ ਅਤੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਆਪਣੇ ਇਸ ਸਾਥੀ ਨਾਲ ਦੁੱਖ ਦੀ ਘੜੀ ਵਿਚ ਸ਼ੋਕ ਪ੍ਰਗਟ ਕਰਦਾ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿਚ ਨਿਵਾਸ ਬਖਸ਼ਿਸ਼ ਕਰਨ।