ਬੱਕਰ ਮੰਡੀ ਵਾਲੇ ਬਿੰਦਰਜੀਤ ਸਿੰਘ ਨੂੰ ਅੰਤਿਮ ਅਰਦਾਸ ’ਚ ਦਿੱਤੀ ਗਈ ਸ਼ਰਧਾਂਜਲੀ

ਅੰਤਮ ਅਰਦਾਸ ਵਿਚ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ
ਅੰਮ੍ਰਿਤਸਰ, 17-11-2021 (ਮਨਮੋਹਨ ਸਿੰਘ) – ਬੱਕਰ ਮੰਡੀ ਅੰਮ੍ਰਿਤਸਰ ਵਾਲੇ ਮਸ਼ਹੂਰ ਸੁਲੱਖਣ ਸਿੰਘ ਦੇ ਛੋਟੇ ਸਪੁੱਤਰ ਬਿੰਦਰਜੀਤ ਸਿੰਘ ਜੀ ਦੀ ਅੰਤਿਮ ਅਰਦਾਸ ਗੁਰਦਆਰਾ ਛੇਵੀਂ ਪਾਤਸ਼ਾਹੀ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ 17 ਨਵੰਬਰ 2021 ਨੂੰ ਦੁਪਹਿਰ 1 ਤੋਂ 2 ਵਜੇ ਤੱਕ ਹੋਈ। ਅੰਤਿਮ ਅਰਦਾਸ ਦੌਰਾਨ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਸੱਜਣ-ਮਿੱਤਰ, ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰ, ਬੱਕਰ ਮੰਡੀ ਦੇ ਠੇਕੇਦਾਰ, ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਏ ਅਤੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਦੌਰਾਨ ਰਾਗੀ ਜੱਥੇ ਵੱਲੋਂ ਬਹੁਤ ਹੀ ਵੈਰਾਗਮਈ ਕੀਰਤਨ ਕੀਤਾ ਗਿਆ। ਕੀਰਤਨ ਤੋਂ ਉਪਰੰਤ ਅੰਤਮ ਅਰਦਾਸ ਹੋਈ ਅਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਪਰਿਵਾਰ ਦੇ ਵੱਡੇ ਸਪੁੱਤਰ ਸਰਬਜੀਤ ਸਿੰਘ ਨੂੰ ਸਿਰੋਪਾਓ ਦਿੱਤਾ ਗਿਆ। ਅੰਤਮ ਅਰਦਾਸ ਵਿਚ ਸਾਬਕਾ ਐਮ.ਐਲ.ਏ. ਸ਼੍ਰੀ ਅਨਿਲ ਜੋਸ਼ੀ, ਸਾਬਕਾ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ, ਸਾਬੀ ਮੀਟ ਦੇ ਮਾਲਕ ਬਖਸ਼ੀਸ਼ ਸਿੰਘ, ਮਿਲਨ ਮੀਟ ਦੇ ਮਾਲਕ ਬਲਵਿੰਦਰ ਸਿੰਘ, ਬੱਕਰ ਮੰਡੀ ਦੇ ਠੇਕੇਦਾਰ ਜੰਗ ਸਿੰਘ, ਕਪੂਰਥਲਾ ਤੋਂ ਨਰਿੰਦਰਜੀਤ ਸਿੰਘ, ਸਾਬਕਾ ਐਸ.ਡੀ.ਐਮ. ਜਸਪਾਲ ਸਿੰਘ, ਕਸ਼ਯਪ ਕ੍ਰਾਂਤੀ ਦੇ ਮਾਲਕ ਨਰਿੰਦਰ ਕਸ਼ਯਪ, ਬਟਾਲਾ ਤੋਂ ਭਾਈਆਂ ਦੇ ਹੱਟੀ ਦੇ ਮਾਲਕ ਭਾਈ ਸੁਖਦੇਵ ਸਿੰਘ, ਹਰਜੀਤ ਸਿੰਘ ਬੈਂਕ ਵਾਲੇ, ਮਨਮੋਹਨ ਸਿੰਘ, ਹਰਜਿੰਦਰ ਸਿੰਘ (ਰਿਟਾ. ਜੀ.ਐਮ. ਰੋਡਵੇਜ਼) ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਸ਼ਾਮਲ ਹੋਏ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਉਪਰੰਤ ਸਾਰਿਆਂ ਨੇ ਬੜੇ ਪਿਆਰ ਨਾਲ ਗੁਰੂ ਦਾ ਲੰਗਰ ਛਕਿਆ।
ਇਸ ਤੋਂ ਪਹਿਲਾਂ ਪਰਿਵਾਰ ਸ. ਬਿੰਦਰਜੀਤ ਸਿੰਘ ਦੇ ਪਰਿਵਾਰ ਵੱਲੋਂ ਆਪਣੇ ਨਿਵਾਸ ਅਸਥਾਨ ਤੇ 15 ਨਵੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ, ਜਿਸਦਾ ਭੋਗ 17 ਨਵੰਬਰ ਨੂੰ ਪਾਇਆ ਗਿਆ। ਬਿੰਦਰਜੀਤ ਸਿੰਘ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਮਿਤੀ 8 ਨਵੰਬਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਇਹਨਾਂ ਦੇ ਪਰਿਵਾਰ ਵਿਚ ਦੋ ਬੇਟੇ ਅਤੇ ਦੋ ਬੇਟੀਆਂ ਹਨ।
ਇਸ ਤੋਂ ਕਰੀਬ ਦੋ ਮਹੀਨੇ ਪਹਿਲਾਂ ਇਹਨਾਂ ਦੇ ਵੱਡੇ ਭਰਾ ਸ. ਜੰਗ ਸਿੰਘ 14 ਸਿਤੰਬਰ ਨੂੰ ਸਦੀਵੀ ਵਿਛੋੜਾ ਦੇ ਗਏ ਅਤੇ 23-9-2021 ਨੂੰ ਉਹਨਾਂ ਦੀ ਅੰਤਿਮ ਅਰਦਾਸ ਵੀ ਇੱਥੇ ਹੀ ਹੋਈ ਸੀ। ਇਹਨਾਂ ਦੋਵਾਂ ਭਰਾਵਾਂ ਦਾ ਆਪਸ ਵਿਚ ਬਹੁਤ ਜਿਆਦਾ ਪਿਆਰ ਸੀ ਅਤੇ ਦੋਵੇਂ ਇਕੱਠੇ ਹੀ ਰਹਿੰਦੇ ਸੀ। ਬਿੰਦਰਜੀਤ ਸਿੰਘ ਜੀ ਵੀ ਸ਼ਾਇਦ ਆਪਣੇ ਵੱਡੇ ਭਰਾ ਦਾ ਵਿਛੋੜਾ ਸਹਿਣ ਨਹੀਂ ਕਰ ਸਕੇ ਅਤੇ ਉਹਨਾਂ ਦੇ ਪਿੱਛੇ ਹੀ ਚਲੇ ਗਏ। ਇਹ ਦੋਵੇਂ ਭਰਾ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਅਤੇ ਮਿਲਣਸਾਰ ਇਨਸਾਨ ਸਨ। ਦੋ ਮਹੀਨਿਆਂ ਵਿਚ ਘਰ ਦੇ ਦੋ ਬਜੁਰਗਾਂ ਦੇ ਜਾਣ ਨਾਲ ਪਰਿਵਾਰ ਦੇ ਸਾਰੇ ਮੈਂਬਰ ਦੁੱਖ ਵਿਚ ਹਨ। ਇਹਨਾਂ ਦੇ ਪਿਤਾ ਸ. ਸੁਲੱਖਣ ਸਿੰਘ ਜੀ ਬੱਕਰ ਮੰਡੀ ਦੇ ਮੰਨੇ ਹੋਏ ਵਪਾਰੀ ਸੀ ਜਿਹਨਾਂ ਦਾ ਪੂਰੇ ਪੰਜਾਬ ਵਿਚ ਨਾਂਅ ਚੱਲਦਾ ਸੀ।
ਅਸੀਂ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਅਤੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਵੱਲੋਂ ਬਿੰਦਰਜੀਤ ਸਿੰਘ ਜੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾਂ ਅਤੇ ਵਾਹਿਗੁਰੂ ਦੇ ਚਰਣਾਂ ਵਿਚ ਬੇਨਤੀ ਕਰਦੇ ਹਾਂ ਕਿ ਉਹ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਸ਼ਕਤੀ ਦੇਵੇ ਅਤੇ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿਚ ਨਿਵਾਸ ਬਖਸ਼ਿਸ਼ ਕਰਨ।
